ਨਵੀਂ ਦਿੱਲੀ, 20 ਦਸੰਬਰ, ਹ.ਬ. : ਫੋਬਰਸ ਨੇ 100 ਭਾਰਤੀ ਸੈਲਿਬ੍ਰਿਟੀ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ 'ਚ ਅਕਸ਼ੈ ਕੁਮਾਰ ਨੂੰ ਦੂਸਰਾ ਸਥਾਨ ਮਿਲਿਆ ਹੈ। ਅਕਸ਼ੈ ਲਈ ਸਾਲ 2019 ਬਹੁਤ ਹੀ ਸ਼ਾਨਦਾਰ ਰਿਹਾ ਹੈ। ਇਨ੍ਹਾਂ ਦੀਆਂ ਤਿੰਨ ਫ਼ਿਲਮਾਂ ਕੇਸਰੀ, ਮਿਸ਼ਨ ਮੰਗਲ ਤੇ ਹਾਊਸਫੁੱਲ 4 ਰਿਲੀਜ਼ ਹੋ ਚੁੱਕੀ ਹੈ, ਜਦਕਿ ਗੁੱਡ ਨਿਊਜ਼ ਰਿਲੀਜ਼ ਹੋਣ ਵਾਲੀ ਹੈ। ਕੇਸਰੀ ਨੇ 153 ਕਰੋੜ, ਮਿਸ਼ਨ ਮੰਗਲ ਨੇ 200.16 ਕਰੋੜ ਤੇ ਹਾਊਸਫੁੱਲ ਜਮ੍ਹਾ ਕੀਤੇ ਸੀ। ਤਿੰਨਾਂ ਨੂੰ ਮਿਲਾ ਕੇ ਅਕਸ਼ੈ ਦੀ ਫ਼ਿਲਮਾਂ ਨੇ 500 ਕਰੋੜ ਤੋਂ ਜ਼ਿਆਦਾ ਬਾਕਸ ਕਲੈਕਸ਼ਨ ਕੀਤਾ ਹੈ।  ਫੋਬਰਸ ਲਿਸਟ 2019 'ਚ ਅਕਸ਼ੈ ਦਾ ਕੁੱਲ ਕਮਾਈ 293.25 ਕਰੋੜ ਰੁਪਏ ਰਹੀ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 58.51 ਫ਼ੀਸਦੀ ਜ਼ਿਆਦਾ ਹੈ। ਸਲਮਾਨ ਖ਼ਾਨ ਦੀ ਫ਼ਿਲਮ ਦਬੰਗ 3 ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਨਾਲ ਪਹਿਲਾਂ ਭਾਰਤ ਰਿਲੀਜ਼ ਹੋਈ ਹੈ, ਜਿਸ ਨੇ 200 ਕਰੋੜ ਤੋਂ ਜ਼ਿਆਦਾ ਕਲੈਕਸ਼ਨ ਕੀਤੀ ਸੀ। ਸਲਮਾਨ ਇਸ ਲਿਸਟ 'ਚ ਤੀਜੇ ਸਥਾਨ 'ਤੇ ਹੈ। ਪਿਛਲੇ ਸਾਲ ਸਲਮਾਨ ਨੇ ਫੋਬਰਸ ਦੀ ਲਿਸਟ ਨੂੰ ਟਾਪ ਕੀਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.