ਫੈਡਰਲ ਤੇ ਉਨਟਾਰੀਓ ਸਰਕਾਰਾਂ ਦਰਮਿਆਨ 1.4 ਬਿਲੀਅਨ ਡਾਲਰ ਦਾ ਹੋਇਆ ਸਮਝੌਤਾ

ਟੋਰਾਂਟੋ, 20 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਵਿੱਚ ਰਹਿ ਰਹੇ ਘੱਟ ਆਦਮਨ ਵਾਲੇ ਪਰਿਵਾਰਾਂ ਲਈ ਖੁਸ਼ੀ ਦੀ ਗੱਲ ਹੈ, ਕਿਉਂਕਿ ਫੈਡਰਲ ਅਤੇ ਸੂਬਾ ਸਰਕਾਰ ਇਨ•ਾਂ ਪਰਿਵਾਰਾਂ ਦੀ ਰਿਹਾਇਸ਼ੀ ਖਰਚਿਆਂ ਵਿੱਚ ਮਦਦ ਕਰਨ ਲਈ ਸਾਂਝੇ ਤੌਰ 'ਤੇ 1.4 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ। ਇਸ ਦਾ ਐਲਾਨ ਦੋਵਾਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਵੀਰਵਾਰ ਨੂੰ ਟੋਰਾਂਟੋ ਵਿਖੇ ਕੀਤਾ, ਜਿੱਥੇ ਸ਼ਹਿਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਐਲਾਨ ਮੁਤਾਬਕ 'ਕੈਨੇਡਾ ਹਾਊਸਿੰਗ ਬੈਨੇਫਿਟ' ਯੋਜਨਾ ਤਹਿਤ ਇਹ ਰਾਸ਼ੀ ਸਿੱਧੇ ਤੌਰ 'ਤੇ ਪਰਿਵਾਰਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਇਹ ਪੈਸਾ ਉਨ•ਾਂ ਪਰਿਵਾਰਾਂ ਨੂੰ ਵੰਡਿਆ ਜਾਵੇਗਾ, ਜਿਨ•ਾਂ ਲੋੜਵੰਦ ਪਰਿਵਾਰਾਂ ਦੀ ਚੋਣ ਸੂਬਾ ਸਰਕਾਰ ਵੱਲੋਂ ਕੀਤੀ ਗਈ ਹੈ। ਇਨ•ਾਂ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਏ ਪਰਿਵਾਰ, ਬਜ਼ੁਰਗ, ਅਪਾਹਜ ਅਤੇ ਮੂਲਵਾਸੀ ਭਾਈਚਾਰੇ ਨਾਲ ਸਬੰਧਤ ਲੋਕ ਸ਼ਾਮਲ ਹਨ। ਮਿਉਂਸਪਲ ਅਫੇਅਰਜ਼ ਐਂਡ ਹਾਊਸਿੰਗ ਮਾਮਲਿਆਂ ਬਾਰੇ ਉਨਟਾਰੀਓ ਦੇ ਮੰਤਰੀ ਸਟੀਫ਼ਨ ਕਲਾਰਕ ਨੇ ਕਿਹਾ ਕਿ ਇਨ•ਾਂ ਪਰਿਵਾਰਾਂ ਦੀ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਚੋਣ ਕੀਤੀ ਜਾ ਚੁੱਕੀ ਹੈ। ਇਹ ਯੋਜਨਾ 2020 ਤੋਂ 2028 ਤੱਕ ਚੱਲੇਗੀ, ਜਿਸ ਤਹਿਤ ਹਰੇਕ ਪਰਿਵਾਰ ਨੂੰ ਲਗਭਗ 25 ਹਜ਼ਾਰ ਡਾਲਰ ਮਿਲਣਗੇ, ਪਰ ਇਹ ਰਾਸ਼ੀ ਨਿੱਜੀ ਲੋੜ ਮੁਤਾਬਕ ਬਦਲੀ ਵੀ ਜਾ ਸਕਦੀ ਹੈ। ਕਲਾਰਕ ਨੇ ਇਹ ਪੁਸ਼ਟੀ ਵੀ ਕੀਤੀ ਕਿ ਇਹ ਪਰਿਵਾਰ ਆਪਣੀ ਮਰਜ਼ੀ ਮੁਤਾਬਕ ਇਸ ਰਾਸ਼ੀ ਦੀ ਵਰਤੋਂ ਕਰ ਸਕਦੇ ਹਨ। ਪੈਸੇ ਦੀ ਵਰਤੋਂ ਕਰਨ ਦੀ ਉਨ•ਾਂ ਨੂੰ ਆਜ਼ਾਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.