ਕਿਹਾ : ਡੈਮੋਕਰੇਟਸ ਕੋਲ ਕੋਈ ਸਬੂਤ ਨਹੀਂ

ਵਾਸ਼ਿੰਗਟਨ, 20 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਹੇਠਲੇ ਅਮਰੀਕੀ ਸਦਨ ਭਾਵ ਹਾਊਸ ਆਫ਼ ਰਿਪ੍ਰੈਜੈਂਟੇਟਿਵ ਵਿੱਚ ਪਾਸ ਹੋ ਚੁੱਕਾ ਹੈ। ਇਸ ਤੋਂ ਬਾਅਦ ਟਰੰਪ ਨੇ ਤੁਰੰਤ ਟ੍ਰਾਇਲ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਡੈਮੋਕਰੇਟਿਕ ਸੰਸਦ ਮੈਂਬਰਾਂ ਕੋਲ ਉਨ•ਾਂ ਵਿਰੁੱਧ ਕਿਸੇ ਵੀ ਗੱਲ ਦਾ ਕੋਈ ਸਬੂਤ ਨਹੀਂ ਹੈ।
ਟਰੰਪ ਨੇ ਕਿਹਾ ਕਿ ਡੈਮੋਕਰੇਟ ਸੰਸਦ ਮੈਂਬਰਾਂ ਵੱਲੋਂ ਸਦਨ ਵਿੱਚ ਮੇਰੇਲਈ ਕੋਈ ਪ੍ਰਕਿਰਿਆ, ਵਕੀਲ, ਗਵਾਹ ਨਾ ਛੱਡਣ ਤੋਂ ਬਾਅਦ ਹੁਣ ਉਹ ਸੈਨੇਟ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਉਸ ਨੂੰ ਕਿਸ ਤਰ•ਾਂ ਟ੍ਰਾਇਲ ਕਰਨਾ ਚਾਹੀਦਾ ਹੈ। ਅਸਲ ਵਿੱਚ ਉਨ•ਾਂ ਕੋਲ ਕਿਸੇ ਗੱਲ ਦਾ ਕੋਈ ਸਬੂਤ ਨਹੀਂ ਹੈ, ਨਾ ਹੀ ਕਦੇ ਹੋਵੇਗਾ। ਉਨ•ਾਂ ਨੇ ਇਸ ਮਾਮਲੇ ਵਿੱਚ ਤੁਰੰਤ ਟ੍ਰਾਇਲ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਟਰੰਪ 'ਤੇ ਮਹਾਂਦੋਸ਼ ਚਲਾਉਣ ਲਈ ਬੁੱਧਵਾਰ ਨੂੰ ਇਤਿਹਾਸਕ ਅਤੇ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਵੋਟਿੰਗ ਹੋਈ ਸੀ। ਡੈਮੋਕਰੇਟਿਕ ਬਹੁਮਤ ਵਾਲੇ ਸਦਨ ਵਿੱਚ 230 ਵਿੱਚੋਂ 197 ਵੋਟਾਂ ਮਹਾਂਦੋਸ਼ ਚਲਾਉਣ ਦੇ ਪੱਖ ਵਿੱਚ ਪਈਆਂ ਸਨ।
ਟਰੰਪ 'ਤੇ ਉਚ ਅਪਰਾਧਾਂ ਅਤੇ ਮਾੜੇ ਕੰਮਾਂ ਤੋਂ ਇਲਾਵਾ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਯੂਕਰੇਨ ਦੇ ਰਾਸ਼ਟਰਪਤੀ ਨੂੰ ਦੋ ਡੈਮੋਕਰੇਟਿਕ ਨੇਤਾਵਾਂ ਵਿਰੁੱਧ ਜਾਂਚ ਲਈ ਦਬਾਅ ਪਾਉਣ ਦੇ ਦੋਸ਼ ਹਨ। ਹਾਲਾਂਕਿ ਟਰੰਪ ਨੇ ਆਪਣੇ 'ਤੇ ਲੱਗੇ ਹਰ ਦੋਸ਼ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਨ•ਾਂ ਨੇ ਦੋਸ਼ ਲਾਇਆ ਹੈ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ 2020 ਦੀਆਂ ਚੋਣਾਂ ਵਿੱਚ ਉਨ•ਾਂ ਨੂੰ ਸੱਤਾ ਤੋਂ ਲਾਂਭੇ ਕੀਤਾ ਜਾ ਸਕੇ। ਵੋਟਿੰਗ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਟਰੰਪ 'ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕੀਤਾ ਜਾਵੇ ਜਾਂ ਨਹੀਂ ਅਤੇ ਇਸ ਨੂੰ ਰਿਪਬਲੀਕਨ ਦੀ ਅਗਵਾਈ ਵਾਲੀ ਸੈਨੇਟ ਵਿੱਚ ਟਰੰਪ ਨੂੰ ਅਹੁਦੇ ਤੋਂ ਹਟਾਉਣ ਦਾ ਮਾਮਲਾ ਚਲਾਉਣ ਲਈ ਭੇਜਿਆ ਜਾਵੇ ਜਾਂ ਨਹੀਂ। ਅਜਿਹਾ ਇਸ ਲਈ ਕਿਉਂਕਿ 100 ਮੈਂਬਰਾਂ ਵਾਲੀ ਸੈਨੇਟ ਵਿੱਚ ਟਰੰਪ ਦੀ ਪਾਰਟੀ ਦੇ ਕੋਲ 53 ਸੰਸਦ ਮੈਂਬਰ ਹਨ, ਜਦਕਿ ਟਰੰਪ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਦੋ-ਤਿਹਾਈ ਬਹੁਮਤ ਚਾਹੀਦਾ ਹੈ। ਹੇਠਲੇ ਸਦਨ ਵਿੱਚ ਪ੍ਰਸਤਾਵ ਸਾਧਾਰਨ ਬਹੁਮਤ ਨਾਲ ਪਾਸ ਹੋਣ ਬਾਅਦ ਹੁਣ ਰਿਪਬਲੀਕਨ ਪਾਰਟੀ ਦੇ ਬਹੁਮਤ ਵਾਲੀ ਸੈਨੇਟ ਵਿੱਚ ਟਰੰਪ ਵਿਰੁੱਧ ਜਾਂਚ ਸ਼ੁਰੂ ਹੋਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.