ਪਹਿਲੀ ਮੁੱਖ ਤਕਨੀਕ ਅਫ਼ਸਰ ਬਣਨ ਦਾ ਮਾਣ ਹਾਸਲ ਕੀਤਾ

ਹਿਊਸਟਨ, 22 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਟਰੰਪ ਸਰਕਾਰ ਨੇ ਭਾਰਤੀ ਮੂਲ ਦੀ ਡਾਕਟਰ ਮਨੀਸ਼ਾ ਘੋਸ਼ ਨੂੰ ਅਮਰੀਕਾ ਦੇ ਫ਼ੈਡਰਲ ਕਮਿਊਨੀਕੇਸ਼ਨ ਕਮਿਸ਼ਨ ਵਿਚ ਮੁੱਖ ਤਕਨੀਕੀ ਅਫ਼ਸਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਸ ਅਹੁਦੇ 'ਤੇ ਨਿਯੁਕਤੀ ਹਾਸਲ ਕਰਨ ਵਾਲੀ ਮਨੀਸ਼ਾ ਪਹਿਲੀ ਔਰਤ ਹੈ। ਮਨੀਸ਼ਾ ਘੋਸ਼ 13 ਜਨਵਰੀ ਨੂੰ ਅਹੁਦਾ ਸੰਭਾਲੇਗੀ। ਦਿਲਚਸਪ ਗੱਲ ਇਹ ਹੈ ਕਿ ਫ਼ੈਡਰਲ ਕਮਿਊਨੀਕੇਸ਼ਨ ਕਮਿਸ਼ਨ ਚੇਅਰਮੈਨ ਵੀ ਭਾਰਤੀ ਮੂਲ ਦੇ ਅਜੀਤ ਪਈ ਹਨ। ਮਨੀਸ਼ਾ ਘੋਸ਼ ਵੱਲੋਂ ਉਨ•ਾਂ ਨੂੰ ਤਕਨੀਕ ਅਤੇ ਇੰਜਨੀਅਰਿੰਗ ਦੇ ਮਸਲਿਆਂ 'ਤੇ ਸਲਾਹ ਦਿਤੀ ਜਾਵੇਗੀ। ਇਸ ਤੋਂ ਇਲਾਵਾ ਉਹ ਕਮਿਸ਼ਨ ਦੇ ਟੈਕਨਾਲੋਜੀ ਵਿਭਾਗ ਲਈ ਕੰਮ ਕਰੇਗੀ। ਡਾ. ਮਨੀਸ਼ਾ ਘੋਸ਼ ਨੇ 1986 ਵਿਚ ਆਈ.ਆਈ.ਟੀ. ਖੜਗਪੁਰ ਤੋਂ ਬੀਟੈਕ ਕੀਤੀ ਸੀ ਅਤੇ ਇਸ ਮਗਰੋਂ 1991 ਵਿਚ ਯੂਨੀਵਰਸਿਟੀ ਆਫ਼ ਸਦ੍ਰਨ ਕੈਲੇਫ਼ੋਰਨੀਆ ਤੋਂ ਇਲੈਕਟ੍ਰੀਕਲ ਇੰਜਨੀਅਰਿੰਗ ਵਿਚ ਪੀ.ਐਚ.ਡੀ. ਕੀਤੀ। ਤਾਜ਼ਾ ਨਿਯੁਕਤੀ ਤੋਂ ਪਹਿਲਾਂ ਉਹ ਨੈਸ਼ਨਲ ਸਾਇੰਸ ਫ਼ਾਊਂਡੇਸ਼ਨ ਦੀ ਕੰਪਿਊਟਰ ਨੈਟਵਰਕ ਡਵੀਜ਼ਨ ਵਿਚ ਪ੍ਰੋਗਰਾਮ ਡਾਇਰੈਕਟਰ ਵਜੋਂ ਕੰਮ ਕਰ ਰਹੀ ਸੀ। ਡਾ. ਮਨੀਸ਼ਾ ਘੋਸ਼, ਯੂਨੀਵਰਸਿਟੀ ਆਫ਼ ਸ਼ਿਕਾਗੋ ਵਿਚ ਰਿਸਰਚ ਪ੍ਰੋਫ਼ੈਸਰ ਵੀ ਰਹਿ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.