ਬੱਚੀ ਸਮੇਤ 9 ਵਿਅਕਤੀ ਹੋਏ ਜ਼ਖਮੀ

ਵਾਸ਼ਿੰਗਟਨ, 26 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਕ੍ਰਿਸਮਸ ਮੌਕੇ ਹੋਈ ਗੋਲੀਬਾਰੀ ਅਤੇ ਹਾਦਸਿਆਂ ਵਿੱਚ 14 ਲੋਕਾਂ ਦੀ ਮੌਤ ਹੋ ਗਈ ਅਤੇ 7 ਸਾਲਾ ਬੱਚੀ ਸਮੇਤ 9 ਲੋਕ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਸ ਮੁਤਾਬਕ 38 ਸਾਲ ਦੇ ਮਾਈਕਲ ਡੁਮਾਸ ਲਗਭਗ 2 ਵਜੇ 52 ਸਾਲਾ ਵਿਅਕਤੀ ਨਾਲ ਫੁੱਟਪਾਥ 'ਤੇ ਖੜ•ੇ ਸਨ ਕਿ ਅਚਾਨਕ 2 ਸ਼ੱਕੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ 52 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦਕਿ ਗੋਲੀ ਲੱਗਣ ਨਾਲ ਇੱਕ 7 ਸਾਲਾ ਬੱਚੀ ਗੰਭੀਰ ਜ਼ਖ਼ਮੀ ਹੋ ਗਈ। ਘਟਨਾਂ ਉਸ ਸਮੇਂ ਹੋਈ, ਜਦੋਂ ਇਹ ਬੱਚੀ ਘਰ ਵਿੱਚ ਟੀਵੀ ਦੇਖ ਰਹੀ ਸੀ। ਗੋਲੀ ਇਮਾਰਤ ਦੇ ਬਾਹਰ 38 ਸਾਲਾ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਚਲਾਈ ਗਈ ਸੀ, ਪਰ ਗ਼ਲਤੀ ਨਾਲ ਇਹ ਮਕਾਨ ਦੀ ਖਿੜਕੀ ਦੇ ਅੰਦਰ ਚਲੀ ਗਈ ਅਤੇ 7 ਸਾਲਾ ਬੱਚੀ ਨੂੰ ਜਾ ਲੱਗੀ। ਮਾਈਕਲ ਦੇ ਵੀ ਪੈਰ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਨਜ਼ਦੀਕ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਸ ਦੀ ਹਾਲਤ ਹੁਣ ਸਥਿਰ ਹੈ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਦੁਪਹਿਰ ਬਾਅਦ ਤੱਕ ਮਾਮਲੇ ਵਿੱਚ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਸੀ। ਸ਼ਿਕਾਗੋ ਦੇ ਮੇਅਰ ਲੋਰੀ ਲਾਈਟਫੁਟ ਨੇ ਘਟਨਾ ਲਈ ਜ਼ਿੰਮੇਦਾਰ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਦੀ ਮਦਦ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਉੱਧਰ, ਅਰਮੀਕੀ ਦੇਸ਼ ਹੋਂਡੁਰਾਸ ਵਿੱਚ ਕ੍ਰਿਸਮਸ ਸਮਾਗਮ ਦੌਰਾਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪ੍ਰਸ਼ਾਸਨ ਮੁਤਾਬਕ ਜ਼ਿਆਦਾਤਰ ਮੌਤਾਂ ਸੜਕ ਹਾਦਸਿਆਂ ਕਾਰਨ ਹੋਈਆਂ। ਹੋਂਡੁਰਾਸ ਦੇ ਸੜਕ ਤੇ ਆਵਾਜਾਈ ਦਫ਼ਤਰ ਦੇ ਉਪ ਨਿਰੀਖਕ ਜੋਸ ਕਾਰਲੋਸ ਲਾਗੋਸ ਨੇ ਦੱਸਿਆ ਕਿ ਇਹ ਮੌਤਾਂ ਮੰਗਲਵਾਰ ਤੋਂ ਬੁੱਧਵਾਰ ਤੱਕ ਕ੍ਰਿਸਮਸ ਸਮਾਰੋਹ ਦੌਰਾਨ ਹੋਈਆਂ। ਅੱਠ ਲੋਕਾਂ ਦੀਆਂ ਮੌਤ ਸੜਕ ਹਾਦਸੇ ਕਾਰਨ ਹੋਈ।

ਹੋਰ ਖਬਰਾਂ »

ਹਮਦਰਦ ਟੀ.ਵੀ.