ਮੁੰਬਈ, 27 ਦਸੰਬਰ, ਹ.ਬ. :   ਫ਼ਿਲਮਾਂ ਅਤੇ ਟੀਵੀ ਵਿਚ ਕੰਮ ਕਰ ਚੁੱਕੇ ਕੁਸ਼ਾਲ ਪੰਜਾਬੀ ਦੇ ਫੈਂਸ ਦੇ ਲਈ ਬੁਰੀ ਖ਼ਬਰ ਹੈ। 37 ਸਾਲਾ ਕੁਸ਼ਾਲ ਪੰਜਾਬੀ ਦੀ ਮੌਤ ਕਾਰਨ ਹਰ ਕੋਈ ਸਦਮੇ ਵਿਚ ਹੈ। ਕੁਸ਼ਾਲ ਪੰਜਾਬੀ ਨੇ ਮੁੰਬਈ ਦੇ ਬਾਂਦਰਾ ਸਥਿਤ ਅਪਣੇ ਘਰ 'ਤੇ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਬੀਤੀ ਰਾਤ ਉਨ੍ਹਾਂ ਦੀ ਲਾਸ਼ ਘਰ ਵਿਚ ਫਾਂਸੀ 'ਤੇ ਲਟਕੀ ਹੋਈ ਮਿਲੀ।
 ਉਨ੍ਹਾਂ ਨੇ ਅਪਣੇ ਸੁਸਾਈਡ ਨੋਟ ਵਿਚ ਮੌਤ ਦੇ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਦੱਸਿਆ। ਟੀਵੀ ਕਲਾਕਰ ਕਰਣਵੀਰ ਬੋਹਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਲਿਖ ਕੇ ਦੁੱਖ ਜਤਾਇਆ ਹੈ। ਕਰਣਵੀਰ ਕੁਸ਼ਾਲ ਦੇ ਬੇਹੱਦ ਕਰੀਬੀ ਦੋਸਤ ਸਨ।  ਉਨ੍ਹਾਂ ਲਿਖਿਆ ਕਿ ਤੁਹਾਡੀ ਮੌਤ ਨੇ ਮੈਨੂੰ ਅੰਦਰ ਤੱਕ ਝੰਜੋੜ ਦਿੱਤਾ ਹੈ।
ਕੁਸ਼ਾਲ ਪੰਜਾਬੀ ਨੇ ਅਪਣਾ ਕਰੀਅਰ ਬਤੌਰ ਮਾਡਲ ਅਤੇ ਡਾਂਸਰ ਦੇ ਤੌਰ 'ਤੇ ਸ਼ੁਰੂ ਕੀਤਾ ਸੀ। ਉਹ ਪਿਛਲੇ ਦੋ ਦਹਾਕਿਆਂ ਤੋਂ ਕੰਮ ਕਰ ਰਹੇ ਸਨ। ਸਾਲ 1995 ਵਿਚ ਡੀਡੀ ਮੈਟਰੋ ਚੈਨਲ 'ਤੇ ਸੀਰੀਅਲ ਏ ਮਾਊਥਫੁਲ ਆਫ਼ ਸਕਾਈ ਤੋਂ ਉਨ੍ਹਾਂ ਨੇ ਅਪਣੇ ਟੀਵੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਲਵ ਮੈਰਿਜ, ਸੀਆਈਡੀ, ਦੇਖੋ ਮਗਰ ਪਿਆਰ ਸੇ, ਕਭੀ ਹਾਂ ਕਭੀ ਨਾਂਹ, ਏ ਦਿਲ ਚਾਹੇ ਮੋਰ, ਇਸ਼ਕ ਵਿਚ ਮਰਜਾਵਾਂ ਜਿਹੇ ਸ਼ੋਅ ਵਿਚ ਕੰਮ ਕੀਤਾ।
ਇਸ ਤੋਂ ਇਲਾਵਾ ਕੁਸ਼ਾਲ ਪੰਜਾਬੀ ਕਈ ਫਿਲਮਾਂ ਵਿਚ ਵੀ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ ਅਕਸ਼ੇ ਕੁਮਾਰ ਦੇ ਨਾਲ ਅੰਦਾਜ਼, ਫਰਹਾਨ ਅਖਤਰ ਦੇ Îਨਿਰਦੇਸ਼ਨ ਵਿਚ ਬਣੀ  ਲਕਸ਼ੈ, ਅਜੇ ਦੇਵਗਨ ਦੇ ਨਾਲ ਕਾਲ, ਸਲਮਾਨ ਖ਼ਾਨ ਦੇ ਨਾਲ ਸਲਾਮ ਏ ਇਸ਼ਕ ਅਤੇ ਦਨ ਦਨਾ ਦਨ ਗੋਲ ਜਿਹੀ ਫ਼ਿਲਮਾਂ ਵਿਚ ਕੰਮ ਕੀਤਾ।
ਕੁਸ਼ਾਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਯੂਰਪੀਅਨ ਲੜਕੀ ਨਾਲ ਵਿਆਹ ਕੀਤਾ। ਉਨ੍ਹਾਂ ਦਾ ਇੱਕ ਬੇਟਾ ਵੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.