ਚੰਡੀਗੜ੍ਹ, 27 ਦਸੰਬਰ, ਹ.ਬ. : ਚਾਹ ਤੇ ਕੌਫੀ ਦਾ ਇਕ ਨਵਾਂ ਫਾਇਦਾ ਸਾਹਮਣੇ ਆਇਆ ਹੈ। ਇਕ ਨਵੇਂ ਅਧਿਐਨ 'ਚ ਪਾਇਆ ਗਿਆ ਹੈ ਕਿ ਇਕ ਕੱਪ ਚਾਹ ਜਾਂ ਕੌਫੀ ਪੀਣ ਨਾਲ ਸਰਦੀ ਦੇ ਇਸ ਮੌਸਮ 'ਚ ਸਵੇਰੇ ਉੱਠਣ 'ਚ ਨਾ ਸਿਰਫ਼ ਆਲਸ ਨੂੰ ਦੂਰ ਕੀਤਾ ਜਾ ਸਕਦਾ ਹੈ ਬਲਕਿ ਇਹ ਚੁਸਤ ਦਰੁਸਤ ਰਹਿਣ 'ਚ ਵੀ ਮਦਦਗਾਰ ਹੋ ਸਕਦਾ ਹੈ। ਅਮਰੀਕਾ ਦੀ ਇਲੀਨੋਇਸ ਯੂਨੀਵਰਸਿਟੀ ਦੇ ਅਧਿਐਨ ਦੇ ਨਤੀਜਿਆਂ ਮੁਤਾਬਕ, ਉੱਚ ਸ਼ੂਗਰ ਤੇ ਫੈਟ ਵਾਲਾ ਖਾਣੇ ਦੇ ਅਸਰ ਨੂੰ ਬੇਅਸਰ ਕਰਦੇ ਹੋਏ ਚਾਹ-ਕੌਫੀ 'ਚ ਪਾਇਆ ਜਾਣ ਵਾਲਾ ਕੈਫੀਨ ਵਜ਼ਨ ਵਧਣ ਤੇ ਕੈਲੋਸਟ੍ਰਾਲ ਦੇ ਪੱਧਰ ਨੂੰ ਕੰਟਰੋਲ ਕਰ ਸਕਦਾ ਹੈ। ਇਹ ਸਿੱਟਾ ਚੂਹਿਆਂ 'ਤੇ ਕੀਤੇ ਗਏ ਇਕ ਅਧਿਐਨ ਦੇ ਆਧਾਰ 'ਤੇ ਕੱਢਿਆ ਗਿਆ ਹੈ। ਚੂਹਿਆਂ ਨੂੰ ਚਾਰ ਹਫ਼ਤੇ ਤਕ ਅਜਿਹਾ ਖਾਣਾ ਦਿੱਤਾ ਗਿਆ, ਜਿਹੜਾ ਪੌਸ਼ਟਿਕ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕੈਫੀਨ ਦੀ ਖੁਰਾਕ ਪਾਉਣ ਵਾਲੇ ਚੂਹਿਆਂ 'ਚ ਫੈਟ ਦੇ ਪੱਧਰ 'ਚ 22 ਫ਼ੀਸਦੀ ਦੀ ਕਮੀ ਪਾਈ ਗਈ। ਜਦਕਿ ਵਜ਼ਨ ਵਧਣ ਦੀ ਰਫਤਾਰ 16 ਫ਼ੀਸਦੀ ਤਕ ਹੌਲੀ ਹੋ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.