ਇੰਮੀਗ੍ਰੇਸ਼ਨ ਰਾਹੀਂ ਆਬਾਦੀ 'ਚ ਹੋਏ ਵਾਧੇ ਦਾ ਰਿਹਾ ਅਹਿਮ ਯੋਗਦਾਨ ਨਵੀਂ ਰਿਪੋਰਟ 'ਚ ਹੋਇਆ ਖੁਲਾਸਾ

ਟੋਰਾਂਟੋ, 1 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਇੱਕ ਵਾਰ ਮੁੜ ਦੁਨੀਆ ਦੀ 10ਵੀਂ ਸਭ ਤੋਂ ਵੱਡੀ ਅਰਥਵਿਵਸਥਾ ਗਿਆ ਹੈ। ਇਹ ਖੁਲਾਸਾ ਇੱਕ ਨਵੀਂ ਰਿਪੋਰਟ ਵਿੱਚ ਹੋਇਆ, ਜਿਸ ਵਿੱਚ ਦੱਸਿਆ ਗਿਆ ਹੈ ਕਿ ਅਗਲੇ ਦਹਾਕੇ ਦੌਰਾਨ ਇੰਮੀਗ੍ਰੇਸ਼ਨ ਰਾਹੀਂ ਉਸ ਦੇ ਅਰਥਚਾਰੇ ਵਿੱਚ ਲਗਾਤਾਰ ਵਾਧਾ ਹੁੰਦਾ ਰਹੇਗਾ। 'ਵਰਲਡ ਇਕਨਾਮਿਕ ਲੀਗ ਟੇਬਲ' ਨੇ ਆਪਣੇ ਤਾਜ਼ਾ ਐਡੀਸ਼ਨ ਵਿੱਚ ਦੁਨੀਆ ਦੀਆਂ 10 ਚੋਟੀ ਦੀਆਂ ਅਰਥਵਿਵਸਥਾ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਉਸ ਨੇ ਕੈਨੇਡਾ ਨੂੰ ਉਸ ਦੀ 2019 'ਚ 1.731 ਬਿਲੀਅਨ ਅਮਰੀਕੀ ਡਾਲਰ ਦੀ ਜੀਡੀਪੀ ਦੇ ਆਧਾਰ 'ਤੇ ਵਿਸ਼ਵ ਦੀ 10ਵੀਂ ਸਭ ਤੋਂ ਵੱਡੀ ਅਰਥਵਿਵਸਥਾ ਦੱਸਿਆ ਹੈ। ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦਸਵੇਂ ਨੰਬਰ 'ਤੇ ਆਉਂਦਾ ਸੀ, ਪਰ ਇਸ ਸਾਲ ਅਮਰੀਕਾ-ਚੀਨ ਵਪਾਰ ਜੰਗ ਅਤੇ ਚੀਨੀ ਅਰਥਚਾਰੇ ਵਿੱਚ ਮੰਦੀ ਕਾਰਨ ਉਹ ਖਿਸਕ ਕੇ 11ਵੇਂ ਨੰਬਰ 'ਤੇ ਚਲਾ ਗਿਆ ਹੈ।
ਯੂਕੇ ਦੇ ਇਕਨਾਮਿਕ ਐਂਡ ਬਿਜ਼ਨਸ ਰਿਸਰਚ ਸੈਂਟਰ, ਜੋ ਕਿ ਸਾਲਾਨਾ ਸੂਚੀ ਪ੍ਰਕਾਸ਼ਿਤ ਕਰਦਾ ਹੈ, ਉਸ ਨੇ ਕਈ ਸਾਲ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਕੈਨੇਡਾ ਚੋਟੀ ਦੇ 10 ਅਰਥਚਾਰਿਆਂ ਵਿੱਚੋਂ ਬਾਹਰ ਹੋ ਜਾਵੇਗਾ ਤੇ ਉਸ ਦੇ ਮੁੜ ਇਸ ਸੂਚੀ ਵਿੱਚ ਸ਼ਾਮਲ ਹੋਣ ਦੀ ਕੋਈ ਉਮੀਦ ਨਹੀਂ। ਬਿਜ਼ਨਸ ਰਿਸਰਚ ਸੈਂਟਰ ਨੇ 2016 'ਚ ਇਹ ਭਵਿੱਖਬਾਣੀ ਉਸ ਵੇਲੇ ਕੀਤੀ ਸੀ, ਜਦੋਂ ਕੈਨੇਡਾ ਦੀ ਅਰਥਵਿਵਸਥਾ ਗਿਰਾਵਟ ਵੱਲ ਜਾ ਰਹੀ ਸੀ।  ਪਰ ਜੀਡੀਪੀ 'ਚ ਤੇਜ਼ੀ ਨਾਲ ਵਾਧੇ ਦੀ ਬਦੌਲਤ ਕੈਨੇਡਾ ਨੇ ਇਹ ਰੁਤਬਾ ਮੁੜ ਹਾਸਲ ਕਰ ਲਿਆ ਹੈ। ਯੂਕੇ ਦੇ ਇਕਨਾਮਿਕ ਐਂਡ ਬਿਜ਼ਨਸ ਰਿਸਰਚ ਸੈਂਟਰ ਦਾ ਕਹਿਣਾ ਹੈ ਕਿ ਇੰਮੀਗ੍ਰੇਸ਼ਨ ਰਾਹੀਂ ਆਬਾਦੀ ਵਿੱਚ ਹੋਏ ਵਾਧੇ ਨੇ ਕੈਨੇਡਾ ਦੀ ਆਰਥਿਕ ਮਜ਼ਬੂਤੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਮੁਲਕ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ, ਉਨ•ਾਂ ਦੇ ਅਰਥਚਾਰੇ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.