ਓਰਲੈਂਡੋ, 2 ਜਨਵਰੀ, ਹ.ਬ. : ਨਵੇਂ ਸਾਲ ਵਾਲੇ ਦਿਨ ਫਲੋਰਿਡਾ ਦੇ ਇੱਕ ਕਲੱਬ ਵਿਚ ਹੋ ਰਹੇ ਜਸ਼ਨ ਦੌਰਾਨ ਇੱਕ ਬੰਦੂਕਧਾਰੀ ਦੀ ਗੋਲੀਬਾਰੀ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਵਿਚ ਆਈ ਖ਼ਬਰਾਂ ਦੇ ਅਨੁਸਾਰ ਗੋਲੀਬਾਰੀ ਦੇ ਚਲਦਿਆਂ ਉਥੇ ਮੌਜੂਦ 250 ਲੋਕਾਂ ਵਿਚ ਭਗਦੜ ਮਚ ਗਈ। ਓਰੇਂਜ ਕਾਊਂਟੀ ਸ਼ੈਰਿਫ ਦਫ਼ਤਰ ਦੇ ਅਧਿਕਾਰੀ ਓਰਲੈਂਡੋ ਦੇ ਉਤਰ ਵਿਚ ਸਥਿਤ ਇੱਕ ਕਲੱਬ ਵਿਚ ਤੜਕੇ ਚਾਰ ਵਜੇ ਹੋਈ ਗੋਲੀਬਾਰੀ ਤੋਂ ਬਾਅਦ ਘਟਨਾ ਸਥਾਨ ਤੋਂ ਫਰਾਰ ਇੱਕ ਸ਼ੱਕੀ ਦੀ ਭਾਲ ਕਰ ਰਹੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਘਟਨਾ ਸਥਾਨ 'ਤੇ ਸੁਰੱਖਿਆ ਕਰਮੀ ਮੌਜੂਦ ਸਨ  ਲੇਕਿਨ ਲੱਗਦਾ ਹੈ ਕਿ ਜਦ ਗੋਲੀਬਾਰੀ ਹੋਈ ਤਦ ਉਹ ਬਾਹਰ ਸੀ। ਸ਼ੈਰਿਫ ਦਫ਼ਤਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਆਯੋਜਨ ਦੌਰਾਨ ਕਈ ਬੰਦੂਕਧਾਰੀ ਗਾਰਡ ਮੌਜੂਦ ਸਨ। ਦਫ਼ਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਗੋਲੀ ਲੱਗਣ ਦੀ ਸੂਚਨਾ ਤੋਂ ਬਾਅਦ  ਜ਼ਖਮੀ ਸ਼ਖਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਸਾਨੂੰ ਅਫ਼ਸੋਸ ਹੈ ਕਿ ਦੋਵੇਂ ਹੀ ਜ਼ਖ਼ਮੀਆ ਨੂੰ ਬਚਾਇਆ ਨਹੀਂ ਜਾ ਸਕਿਆ।
ਕਲੱਬ ਵਿਚ ਬੰਦੂਕਧਾਰੀ ਦੇ ਵੜਨ ਅਤੇ ਸੁਰੱਖਿਆ ਦੇ ਸਵਾਲਾਂ 'ਤੇ ਅਧਿਕਾਰੀ ਨੇ ਕਿਹਾ, ਕਲੱਬ ਵਿਚ ਸੁਰੱਖਿਆ ਤੈਨਾਤ ਕੀਤੀ ਗਈ ਹੈ, ਲੇਕਿਨ ਗਾਰਡਾਂ ਦੀ ਡਿਊਟੀ ਬਾਹਰ ਸੀ। ਇਸ ਕਾਰਲ ਵਿਵਸਥਾ ਅਜਿਹੀ ਰਹੀ ਕਿ ਪਾਰਿਕੰਗ ਸਥਾਨ ਦੇ ਆਸ ਪਾਸ ਸੁਰੱਖਿਆ ਤੈਨਾਤ ਕੀਤੀ ਜਾਂਦੀ ਹੈ ਤਾਕਿ ਕਿਸੇ ਤਰ੍ਹਾਂ ਦੀ ਵਾਰਦਾਤ ਨਾ ਹੋਵੇ। ਆਮ ਤੌਰ 'ਤੇ ਗਾਰਡ ਕਲੱਬ ਦੇ ਅੰਦਰ ਐਂਟਰ ਨਹੀਂ ਕਰਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.