ਖਾਣ-ਪੀਣ ਲਈ ਲੋਕ ਠੰਢ 'ਚ ਸਰ੍ਹੋਂ ਦੇ ਸਾਗ ਦਾ ਸਵਾਦ ਚਖਣਾ ਨਹੀਂ ਭੁੱਲਦੇ। ਖ਼ਾਸ ਕਰਕੇ ਪਿੰਡਾਂ 'ਚ ਤਾਂ ਘਰ-ਘਰ ਸਵੇਰੇ-ਸ਼ਾਮ ਬਾਜ਼ਰੇ ਦੀਆਂ ਰੋਟੀਆਂ ਨਾਲ ਸਰ੍ਹੋਂ ਦੇ ਸਾਗ ਅਤੇ ਲੱਸੀ ਨੂੰ ਭੋਜਨ 'ਚ ਪਹਿਲ ਦਿੱਤੀ ਜਾਂਦੀ ਹੈ। ਸਵੇਰੇ-ਸਵੇਰੇ ਖੇਤਾਂ ਨੂੰ ਜਾਣ ਵਾਲੇ ਹਾਲੀ-ਪਾਲੀ ਇਹ ਭੋਜਨ ਨਾਸ਼ਤੇ ਦੇ ਰੂਪ 'ਚ ਵੀ ਖਾ ਕੇ ਜਾਂਦੇ ਹਨ।  ਲੋਕ ਬਾਜ਼ਰੇ ਦੀ ਖਿਚੜੀ, ਬਾਜ਼ਰਾ-ਮੱਕੀ ਦੀ ਰੋਟੀ ਦਾ ਅਨੰਦ ਲੈਂਦੇ ਹਨ, ਉਸੇ ਤਰ੍ਹਾਂ ਸਰ੍ਹੋਂ ਦਾ ਸਾਗ ਵੀ ਉਨ੍ਹਾਂ ਦੀ ਪਹਿਲੀ ਪਸੰਦ ਰਹਿੰਦਾ ਹੈ। ਸਰ੍ਹੋਂ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੀ ਹੈ। ਇਸ ਦੇ ਨਾਲ ਹੀ ਸਰ੍ਹੋਂ 'ਚ ਸੈਲੇਨੀਅਮ ਵੀ ਹੁੰਦਾ ਹੈ। ਇਹ ਐਂਟੀ ਇੰਫ਼ਲੈਮਟਰੀ ਹੁੰਦੇ ਹਨ, ਜੋ ਗਠੀਆ ਰੋਗ ਤੋਂ ਰਾਹਤ ਦਿਵਾਉਂਦਾ ਹੈ। ਸਰ੍ਹੋਂ ਮਾਸਪੇਸ਼ੀਆਂ ਨੂੰ ਗਰਮੀ ਦੇਣ ਦਾ ਕੰਮ ਕਰਦੀ ਹੈ। ਇਸ ਲਈ ਠੰਢ ਦੇ ਮੌਸਮ 'ਚ ਇਸ ਦੇ ਸਾਗ ਦੀ ਵਰਤੋਂ ਸਿਹਤ ਦੇ ਲਿਹਾਜ ਨਾਲ ਬਹੁਤ ਲਾਭਕਾਰੀ ਹੁੰਦੀ ਹੈ। ਜੇਕਰ ਤੁਸੀਂ ਕੋਲੇਸਟਰੋਲ ਦੇ ਵਧੇ ਪੱਧਰ ਤੋਂ ਪਰੇਸ਼ਾਨ ਹਨ, ਤਾਂ ਇਸ ਨੂੰ ਕੰਟਰੋਲ ਕਰਨ 'ਚ ਵੀ ਸਰ੍ਹੋਂ ਮਦਦਗਾਰ ਸਾਬਤ ਹੋ ਸਕਦੀ ਹੈ। ਸਰ੍ਹੋਂ 'ਚ ਵਿਟਾਮਿਨ ਬੀ-3 ਹੁੰਦਾ ਹੈ। ਇਸ 'ਚ ਨਿਆਸਿਨ ਵੀ ਹੁੰਦਾ ਹੈ, ਜੋ ਕੋਲੇਸਟਰੋਲ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੈ। ਰੋਗ ਰੋਕੂ ਸਮਰੱਥਾ ਨੂੰ ਵਧਾਉਣ 'ਚ ਵੀ ਸਰ੍ਹੋਂ ਕੰਮ ਦੀ ਚੀਜ਼ ਹੈ। ਅਸਲ 'ਚ ਸਰ੍ਹੋਂ 'ਚ ਆਇਰਨ, ਕਾਪਰ ਅਤੇ ਮੈਗਨੀਜ਼ ਵਰਗੀਆਂ ਧਾਤਾਂ ਮੌਜੂਦ ਹੁੰਦੀਆਂ ਹਨ, ਜੋ ਇਮਿਊਨ ਪਾਵਰ ਨੂੰ ਵਧਾਉਣ ਦਾ ਕੰਮ ਕਰਦੇ ਹਨ।  ਸਰ੍ਹੋਂ ਦੇ ਸਾਗ 'ਚ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ। ਇਹ ਨਾ ਸਿਰਫ਼ ਸਰੀਰ ਨੂੰ ਡੀਟਾਕਸੀਫਾਈ ਕਰਦੇ ਹਨ, ਸਗੋਂ ਸਰੀਰ ਦੀ ਰੋਗ ਰੋਕੂ ਸਮਰੱਥਾ ਵੀ ਵਧਾਉਂਦੇ ਹਨ। ਇਸ ਦੀ ਵਰਤੋਂ ਨਾਲ ਬਲੈਡਰ, ਪੇਟ, ਛਾਤੀ, ਫੇਫੜੇ, ਪ੍ਰੋਸਟੇਟ ਅਤੇ ਓਵਰੀ ਦੇ ਕੈਂਸਰ ਤੋਂ ਬਚਾਅ 'ਚ ਮਦਦ ਮਿਲਦੀ ਹੈ। ਸਰ੍ਹੋਂ ਦੇ ਸਾਗ 'ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਚੰਗੀ ਮਾਤਰਾ 'ਚ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ। ਇਸ ਨੂੰ ਖਾਣ ਨਾਲ ਫੁਰਤੀ ਮਿਲਦੀ ਹੈ, ਸਰ੍ਹੋਂ ਦੇ ਸਾਗ 'ਚ ਵਿਟਾਮਿਨ ਏ ਕਾਫ਼ੀ ਮਾਤਰਾ 'ਚ ਹੁੰਦਾ ਹੈ, ਜੋ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਕਈ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਂਦਾ ਹੈ ਤੇ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ। ਭਾਰਤੀ ਸਿੰਘ ਨੂੰ ਕਪਿਲ ਸ਼ਰਮਾ ਸ਼ੋਅ ਤੋਂ ਕੱਢਣ ਦੀ ਮੰਗ

ਹੋਰ ਖਬਰਾਂ »

ਹਮਦਰਦ ਟੀ.ਵੀ.