ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਡਾਇਰੈਕਟਰ ਫਰਾਹ ਖ਼ਾਨ 'ਤੇ ਇਕ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ ਵਿਵਾਦ ਵਧਦਾ ਦੇਖ ਡਾਇਰੈਕਟਰ-ਕੋਰੀਓਗ੍ਰਾਫਰ ਫਰਾਹ ਖ਼ਾਨ ਤੇ ਰਵੀਨਾ ਟੰਡਨ ਨੇ ਮਾਫ਼ੀ ਮੰਗ ਲਈ ਸੀ। ਇਸੇ ਗੱਲ ਤੋਂ ਰਾਖੀ ਸਾਵੰਤ ਕਾਫ਼ੀ ਆਹਤ ਹੋਈ ਹੈ ਪਰ ਭਾਰਤੀ ਸਿੰਘ ਦੀਆਂ ਮੁਸ਼ਕਲਾਂ ਘਟਣ ਦੀਆਂ ਬਜਾਏ ਵਧਦੀਆਂ ਜਾ ਰਹੀਆਂ ਹਨ। ਹੁਣ ਭਾਰਤੀ ਨੂੰ 'ਕਪਿਲ ਸ਼ਰਮਾ ਸ਼ੋਅ' ਤੋਂ ਬਾਹਰ ਕਰਨ ਦੀ ਮੰਗ ਸੋਸ਼ਲ ਮੀਡੀਆ 'ਤੇ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਨੂੰ ਲੈ ਕੇ  ਪਟੀਸ਼ਨ ਵਾਇਰਲ ਹੋ ਰਹੀ ਹੈ ਜਿਸ ਵਿਚ ਭਾਰਤੀ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਕੱਢਣ ਦੀ ਮੰਗ ਉੱਠ ਰਹੀ ਹੈ। ਪਟੀਸ਼ਨ ਦੀ ਸ਼ੁਰੂਆਤ ਐਂਡਰਿਊ ਡੇਵਿਡ ਨਾਂ ਦੇ ਸ਼ਖ਼ਸ ਨੇ ਕੀਤੀ ਹੈ। ਇਸ ਪਟੀਸ਼ਨ ਤਹਿਤ ਹੁਣ ਤਕ 7,167 ਤੋਂ ਜਹਿਸਤਾਖ਼ਰ ਹੋ ਚੁੱਕੇ ਹਨ। ਉੱਥੇ ਹੀ 7500 ਦਸਤਖ਼ਤਾਂ ਦੀ ਮੰਗ ਪਟੀਸ਼ਨ 'ਚ ਕੀਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.