ਪੰਚਕੂਲਾ, 8 ਜਨਵਰੀ, ਹ.ਬ. :  ਸਾਲ 2017 ਵਿਚ ਕਾਰ ਲੁੱਟ ਦੇ ਮਾਮਲੇ ਵਿਚ ਕਰਾਈਮ ਬਰਾਂਚ ਪੁਲਿਸ ਮੁਲਜ਼ਮ ਗੈਂਗਸਟਰ ਦਿਲਪ੍ਰੀਤ ਸਿੰਘ ਕੋਲੋਂ ਉਸ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਰਹੀ ਹੈ, ਜਿੱਥੇ ਉਹ ਲੁੱਟੀ ਕਾਰ ਨੂੰ ਛੱਡ ਕੇ ਫਰਾਰ ਹੋਏ ਸੀ। ਪੁਲਿਸ ਪੁਛਗਿੱਛ ਵਿਚ ਮੁਲਜ਼ਮ ਦਿਲਪ੍ਰੀਤ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਲੁੱਟੀ ਗਈ ਕਾਰ ਚਰਖੀ ਦਾਦਰੀ ਵਿਚ ਛੱਡ ਕੇ ਉਥੋਂ ਫਰਾਰ ਹੋ ਗਏ ਸੀ।
ਪੁਲਿਸ ਇਸ ਵਾਰਦਾਤ ਵਿਚ ਫਰਾਰ ਚਲ ਰਹੇ ਇੱਕ ਹੋਰ ਮੁਲਜ਼ਮ ਦੇ ਸਬੰਧ ਵਿਚ ਵੀ ਦਿਲਪ੍ਰੀਤ ਕੋਲੋਂ ਪੁਛਗਿੱਛ ਕਰ ਰਹੀ ਹੈ। ਫਿਲਹਾਲ ਮੁਲਜ਼ਮ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਹੈ। ਇਸੇ ਦੌਰਾਨ ਪੁਲਿਸ ਮਾਮਲੇ ਨਾਲ ਸਬੰਧਤ  ਸਾਰੀ ਜ਼ਰੂਰੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਜੁਟੀ ਹੈ। ਸਾਲ 2017 ਦੀ ਕਾਰ ਲੁੱਟ ਦੀ ਵਾਰਦਾਤ ਤੋਂ ਇਲਾਵਾ ਮੁਲਜ਼ਮ ਦਿਲਪ੍ਰੀਤ ਸਿੰਘ ਕੋਲੋਂ ਬੀਤੇ ਦਿਨੀਂ ਪਿੰਡ  ਮੜਾਵਾਲਾ ਵਿਚ ਪਿਸਤੌਲ ਦੀ ਨੋਕ 'ਤੇ ਕਾਰੋਬਾਰੀ ਤੋਂ 20 ਹਜ਼ਾਰ ਰੁਪਏ ਲੁੱਟ ਤੇ ਪੁਲਿਸ ਫਾਇਰਿੰਗ ਮਾਮਲੇ ਵਿਚ ਵੀ ਪੁਛਗਿੱਛ ਕਰੇਗੀ। ਇਸ ਵਾਰਦਾਤ ਵਿਚ ਵੀ ਮੁਲਜ਼ਮ ਦਾ ਨਾਂ ਸਾਹਮਣੇ ਆਇਆ ਸੀ। ਵਾਰਦਾਤ ਕਰਕੇ ਮੁਲਜ਼ਮ ਮੌਕੇ 'ਤੇ ਅਪਣੀ ਕਾਰ ਛੱਡ ਗਏ ਸੀ। ਕਾਰ ਨੰਬਰ ਦੇ ਆਧਾਰ 'ਤੇ ਪੁਲਿਸ ਉਸ ਦੇ ਮਾਲਕ ਪੰਜਾਬ ਦੇ ਗੁਰਦਾਸਪੁਰ Îਨਿਵਾਸੀ ਗੁਲਸ਼ਨ ਰਾਏ ਤੱਕ ਪਹੁੰਚੀ। ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਪੰਕਜ ਨੇ ਮੁਲਜ਼ਮਾਂ ਨੂੰ ਕਾਰ ਦਿੱਤੀ ਸੀ। ਫੇਰ ਪੁਲਿਸ ਨੇ ਪੰਕਜ ਨੂੰ ਗ੍ਰਿਫਤਾਰ ਕੀਤਾ। ਉਸ ਨੇ ਪੁਲਿਸ ਪੁਛਗਿੱਛ ਵਿਚ ਦਿਲਪ੍ਰੀਤ ਦੀ ਭੂਮਿਕਾ ਨੂੰ ਕਬੂਲਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.