ਸੋਨੀਪਤ, 8 ਜਨਵਰੀ, ਹ.ਬ. :  ਪਿੰਡ ਬੜੀ ਦੇ ਕੋਲ ਸ਼ਾਹਪੁਰ ਰੋਡ 'ਤੇ ਅਣਪਛਾਤੇ ਹਮਲਾਵਰਾਂ ਨੇ ਪੰਜਾਬ ਦੇ ਬਦਮਾਸ਼ ਸਣੇ ਦੋ ਲੋਕਾਂ ਨੂੰ ਗੋਲੀ ਮਾਰ ਦਿੰਤੀ। ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜਾਬ ਦੇ ਬਦਮਾਸ਼ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਿੰਡ ਵਾਸੀਆਂ ਨੇ ਦੋਵਾਂ ਨੂੰ ਬੇਹੋਸ਼ ਪਿਆ ਦੇਖ ਪੁਲਿਸ ਨੂੰ ਦੰਸਿਆ। ਪੁਲਿਸ ਨੇ ਲਾਸ਼ ਦੀ ਸ਼ਨਾਖਤ ਦੇ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਜ਼ਖਮੀ ਬਦਮਾਸ਼ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ। ਬਦਮਾਸ਼ 'ਤੇ ਪੰਜਾਬ ਵਿਚ ਲੁੱਟ, ਨਸ਼ੀਲੇ ਪਦਾਰਥ ਅਤੇ  ਨਜਾਇਜ਼ਾ ਅਸਲੇ ਦੇ ਦਸ ਤੋਂ ਜ਼ਿਆਦਾ ਮੁਕਦਮੇ ਦਰਜ ਹਨ।
ਪਿੰਡ ਬੜੀ ਨਿਵਾਸੀ ਰਾਜੇਸ਼ ਕੁਮਾਰ ਨੇ ਉਦਯੋਗਿਕ ਥਾਣਾ ਖੇਤਰ ਪੁਲਿਸ ਨੂੰ ਦੱਸਿਆ ਕਿ ਮੰਗਲਵਾਰ ਤੜਕੇ ਚਾਰ ਵਜੇ ਘੁੰਮਣ ਦੇ ਲਈ ਪਿੰਡ ਤੋਂ ਸ਼ਾਹਪੁਰ ਰੋਡ 'ਤੇ ਗਿਆ ਸੀ। ਜਦ ਉਹ ਖੇਤਾਂ ਕੋਲ ਪੁੱਜਿਆ ਤਾਂ ਇੱਕ ਵਿਅਕਤੀ ਦੀ ਲਾਸ਼ ਸੜਕ 'ਤੇ ਪਈ ਸੀ। ਉਸ ਦੇ ਕੋਲ ਹੀ ਇੱਕ ਪਿਸਟਲ ਵੀ ਪਈ ਸ। ਲਾਸ਼ ਤੋਂ ਕੁਝ ਦੂਰੇ ਝਾੜੀਆਂ ਵਿਚ ਇੱਕ ਹੋਰ ਵਿਅਕਤੀ ਪਿਆ ਸੀ। ਉਸ ਨੇ ਇੱਕ ਰਾਹਗੀਰ ਕੋਲੋਂ ਫੋਨ ਲੈ ਕੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀ ਨੂੰ ਇਲਾਜ ਲਈ ਦਾਖ਼ਲ ਕਰਾਇਆ। ਉਸ ਨੂੰ ਇੱਕ ਗੋਲੀ ਲੱਗੇ ਹੋਣ ਦਾ ਪਤਾ ਚਲਿਆ। ਉਸ ਨੂੰ ਗੰਭੀਰ ਹਾਲਤ ਵਿਚ ਪੀਜੀਆਈ ਰੋਹਤਕ ਰੈਫਰ ਕੀਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.