ਨਿਆਮੇ, 10 ਜਨਵਰੀ, ਹ.ਬ. :  ਅਫ਼ਰੀਕੀ ਦੇਸ਼ ਨਾਈਜਰ ਵਿਚ ਇੱਕ ਸੈਨਿਕ ਕੈਂਪ 'ਤੇ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਹਮਲਾ ਕੀਤਾ। ਇਸ ਹਮਲੇ ਵਿਚ 25 ਲੋਕਾਂ ਦੀ ਮੌਤ ਹੋ ਗਈ ਅਤੇ 63 ਅੱਤਵਾਦੀ ਮਾਰੇ ਗਏ। ਰੰਖਿਆ  ਮੰਤਰਾਲੇ ਦੇ ਬੁਲਾਰੇ ਕਰਨਲ ਸੁਲੇਮਾਨੀ ਗਾਜੋਬੀ ਨੇ ਟੈਲੀਵਿਜ਼ਨ 'ਤੇ ਕਿਹਾ ਕਿ ਇਹ ਹਮਲਾ ਮਾਲੀ ਦੀ ਸਰਹੱਦ ਨਾਲ ਲੱਗਦੇ ਕਾਫੀ ਸੰਵੇਦਨਸ਼ੀਲ ਖੇਤਰ ਵਿਚ ਹੋਇਆ। ਹਮਲਾਵਰ ਗੱਡੀਆਂ ਅਤੇ ਮੋਟਰ ਸਾਇਕਲਾਂ 'ਤੇ ਆਏ ਸੀ। ਇਹ ਹਮਲਾ ਪੱਛਮੀ ਤਿਲਾਬੇਰੀ ਦੇ ਚਿਨੇਗੋਦਾਰ ਖੇਤਰ ਵਿਚ ਹੋਇਆ ਜੋ ਬੁਰਕਿਨਾ ਫਾਸੋ ਦੀ ਸਰਹੱਦ ਨਾਲ ਵੀ ਲੱਗਾ ਹੈ। ਬੁਲਾਰੇ ਨੇ ਦੱਸਿਆ ਕਿ ਨਾਈਜਰ ਹਵਾਈ ਸੈਨਾਂ ਅਤੇ ਸਹਿਯੋਗੀਆਂ ਦੀ ਮਦਦ ਨਾਲ ਜਵਾਬੀ ਕਾਰਵਾਈ ਕੀਤੀ ਗਈ । ਹਮਲਾਵਰਾਂ ਨੂੰ ਸਾਡੀ ਸਰਹੱਦ ਤੋਂ ਬਾਹਰ ਕੱਢਣ ਵਿਚ ਸਫਲਤਾ ਹਾਸਲ ਹੋਈ। ਸਹਿਯੋਗੀ ਦਾ ਮਤਲਬ ਅਕਸਰ ਅਮਰੀਕੀ ਡਰੋਨ ਜਾਂ ਫੇਰ ਫਰਾਂਸ ਦੇ ਜਹਾਜ਼ ਜਾਂ ਡਰੋਨ ਹੁੰਦੇ ਹਨ। ਉਨ੍ਹਾਂ ਦੱਸਿਆ ਕਿ 25 ਲੋਕਾਂ ਦੀ ਮੌਤ ਹੋ ਗਈ ਛੇ ਜ਼ਖਮੀ ਹੋਏ ਹਨ। ਜਦ ਕਿ  63 ਅੱਤਵਾਦੀ ਮਾਰੇ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.