ਵਾਸ਼ਿੰਗਟਨ, 10 ਜਨਵਰੀ, ਹ.ਬ. :  ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਈਰਾਨ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਇਰਾਕ ਵਿਚ ਅਮਰੀਕੀ ਬੇਸ 'ਤੇ ਹਮਲਾ ਕਰਰ ਦਿੱਤਾ ਸੀ। ਮਿਜ਼ਾਈਲਾਂ ਦੇ ਹਮਲੇ ਵਿਚ ਅਮਰੀਕੀ ਬੇਸ ਨੂੰ ਕਾਫੀ ਨੁਕਸਾਨ ਪੁੱਜਿਆ ਸੀ। ਈਰਾਨ ਨੇ 80 ਅਮਰੀਕੀ ਸੈਨਿਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ। ਹੁਣ ਈਰਾਨੀ ਹਮਲੇ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਰਾਸਟਰਪਤੀ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਚੁੱਪੀ ਤੋੜੀ ਹੈ। ਇਵਾਂਕਾ ਨੇ ਟਵੀਟ  ਵਿਚ ਇਹ ਬਿਆਨ ਦਿੱਤਾ ਹੈ।
ਅਮਰੀਕਾ ਅਤੇ ਈਰਾਨ ਵਿਚ ਤਣਾਅ ਵਧਦਾ ਹੀ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਇਹ ਤਣਾਅ ਉਸ  ਸਮੇਂ ਸ਼ੁਰੂ ਹੋਇਆ ਜਦ ਅਮਰੀਕੀ ਹਮਲੇ ਵਿਚ ਈਰਾਨੀ ਜਨਰਲ ਸੁਲੇਮਾਨੀ ਨੂੰ ਮਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੀ ਅਮਰੀਕਾ ਨੂੰ ਚਿਤਾਵਨੀ ਦੇ ਦਿੱਤੀ ਸੀ। ਬੁਧਵਾਰ ਨੂੰ ਇਸੇ ਚਿਤਾਵਨੀ ਤੋਂ ਬਾਅਦ ਈਰਾਨ ਨੇ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਈਰਾਨ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਸੀ। ਟਰੰਪ ਨੇ ਕਿਹਾ ਕਿ ਹਮਲੇ ਵਿਚ ਸਿਰਫ ਇੱਕ ਸੈਨਿਕ ਜ਼ਖਮੀ ਹੋਇਆ ਹੈ। ਦੂਜੇ ਪਾਸੇ ਈਰਾਨ ਨੇ 80 ਫ਼ੌਜੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ।  ਇਵਾਂਕਾਂ ਨੇ ਈਰਾਨ ਵੱਲ ਇਸ਼ਾਰਾ ਕਰਦੇ ਹੋਏ ਟਵੀਟ ਕੀਤਾ ਕਿ ਅਮਰੀਕਾ ਉਸ ਦੇਸ਼ ਦੇ ਨਾਲ ਸ਼ਾਂਤੀ ਦਾ ਸਾਥ ਦੇਣ ਦੇ ਲਈ ਤਿਆਰ ਹੈ ਜੋ ਸ਼ਾਂਤੀ ਨੂੰ ਖੋਜ ਰਿਹਾ ਹੈ। ਹਾਲਾਂਕਿ ਇਵਾਂਕਾ ਨੇ ਅਮਰੀਕਾ ਦਾ ਝੰਡਾ ਪੋਸਟ ਕਰਕੇ Îਇਹ ਵੀ ਲਿਖਿਆ ਕਿ ਸ਼ਾਂਤੀ ਤਾਕਤ ਦੇ ਰਾਹੀਂ।

ਹੋਰ ਖਬਰਾਂ »

ਹਮਦਰਦ ਟੀ.ਵੀ.