ਪੇਸ਼ਵਾਰ, 10 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੇ ਪਿਸ਼ਾਵਰ 'ਚ ਸਿੱਖ ਨੌਜਵਾਨ ਰਵਿੰਦਰ ਸਿੰਘ ਦੀ ਹੱਤਿਆ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਦਾ ਦਾਅਵਾ ਹੈ ਕਿ ਰਵਿੰਦਰ ਸਿੰਘ ਦਾ ਕਤਲ ਉਸ ਦੀ ਮੰਗੇਤਰ ਨੇ ਹੀ ਕਰਵਾਇਆ ਸੀ। ਰਵਿੰਦਰ ਸਿੰਘ ਪਾਕਿਸਤਾਨ ਦੇ ਪਹਿਲੇ ਸਿੱਖ ਪੱਤਰਕਾਰ ਹਰਮੀਤ ਸਿੰਘ ਦਾ ਭਰਾ ਸੀ।  25 ਸਾਲਾ ਰਵਿੰਦਰ ਸਿੰਘ ਖੈਬਰ-ਪਖਤੁਨਖਵਾ ਦੇ ਸੁਦੁਰ ਸ਼ਾਂਗਲਾ ਜ਼ਿਲ•ੇ ਨਾਲ ਸਬੰਧਤ ਸੀ। ਜਿਸ ਦੀ ਬੀਤੇ ਐਤਵਾਰ ਨੂੰ ਪਿਸ਼ਾਵਰ 'ਚੋਂ ਲਾਸ਼ ਮਿਲੀ ਸੀ। ਰਵਿੰਦਰ ਸਿੰਘ ਮਲੇਸ਼ੀਆ 'ਚ ਰਹਿੰਦਾ ਸੀ ਤੇ ਆਪਣੇ ਵਿਆਹ ਲਈ ਘਰ ਵਾਪਸ ਆਇਆ ਸੀ। ਉਸ ਦਾ ਭਰਾ ਹਰਮੀਤ ਸਿੰਘ ਪੱਤਰਕਾਰ ਹੈ। ਇਸ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਰਵਿੰਦਰ ਦੀ ਮੰਗੇਤਰ ਪ੍ਰੇਮ ਕੁਮਾਰੀ ਨੇ ਪੈਸੇ ਦੇ ਉਸ ਦੀ ਹੱਤਿਆ ਕਰਵਾਈ ਸੀ। ਦਰਅਸਲ, ਉਹ ਰਵਿੰਦਰ ਨਾਲ ਵਿਆਹ ਕਰਵਾਉਣਾ ਨਹੀਂ ਚਾਹੁੰਦੀ ਸੀ। ਅਧਿਕਾਰੀ ਨੇ ਕਿਹਾ ਕਿ ਪ੍ਰੇਮ ਕੁਮਾਰੀ ਨੇ ਰਵਿੰਦਰ ਦੀ ਹੱਤਿਆ ਲਈ ਸੱਤ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਇਸ 'ਚ ਕੁਝ ਪੈਸੇ ਹੱਤਿਆ ਤੋਂ ਪਹਿਲਾਂ ਦਿੱਤੇ ਗਏ ਸਨ ਤੇ ਬਾਕੀ ਰਾਸ਼ੀ ਦਾ ਭੁਗਤਾਨ ਹੱਤਿਆ ਤੋਂ ਬਾਅਦ ਕੀਤਾ ਜਾਣਾ ਸੀ। ਜਾਂਚ ਟੀਮ ਮੁਤਾਬਿਕ ਰਵਿੰਦਰ ਦੀ ਹੱਤਿਆ ਮਰਦਨ 'ਚ ਕੀਤੀ ਗਈ ਸੀ ਤੇ ਬਾਅਦ 'ਚ ਉਸ ਦੀ ਲਾਸ਼ ਨੂੰ ਪੇਸ਼ਾਵਰ 'ਚ ਸੁੱਟਿਆ ਗਿਆ ਸੀ। ਇਕ ਜਾਂਚਕਰਤਾ ਨੇ ਦੱਸਿਆ ਕਿ ਪ੍ਰੇਮ ਕੁਮਾਰੀ ਨੂੰ ਮਰਦਨ 'ਚ ਹਿਰਾਸਤ 'ਚ ਲਿਆ ਗਿਆ ਹੈ। ਪੇਸ਼ਾਵਰ 'ਚ ਹੱਤਿਆਰੇ ਨੇ ਸੁਨਸਾਨ ਇਲਾਕੇ 'ਚ ਲਾਸ਼ ਨੂੰ ਸੁੱਟ ਦਿੱਤਾ ਸੀ ਤੇ ਫਿਰ ਫਿਰੌਤੀ ਮੰਗਣ ਲਈ ਰਵਿੰਦਰ ਦੇ ਫੋਨ ਤੋਂ ਪਰਿਵਾਰ ਨੂੰ ਫੋਨ ਕਰ ਕੇ ਕਿਹਾ ਸੀ ਕਿ ਜੇ ਉਹ ਪੈਸੇ ਨਹੀਂ ਦਿੰਦੇ ਤਾਂ ਰਵਿੰਦਰ ਦੀ ਹੱਤਿਆ ਕਰ ਦਿੱਤੀ ਜਾਵੇਗੀ। ਇਹ ਸਭ ਹੱਤਿਆ ਦੀ ਜਾਂਚ ਦਾ ਰੁਖ ਮੋੜਨ ਲਈ ਕੀਤਾ ਗਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.