ਭਾਰਤੀ ਵਿਦੇਸ਼ ਮੰਤਰੀ ਨੇ ਪਰਵਾਸੀ ਭਾਈਚਾਰੇ ਨੂੰ ਵੀਡੀਓ ਕਾਨਫਰੰਸਿੰਗ ਜਰੀਏ ਦਿੱਤਾ ਭਰੋਸਾ

ਨਵੀਂ ਦਿੱਲੀ, 10 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵਿਦੇਸ਼ਾਂ 'ਚ ਭਾਰਤ ਦਾ ਅਕਸ ਬਣਾਉਣ 'ਚ ਸਿੱਖ ਭਾਈਚਾਰੇ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਇਹ ਯਕੀਨੀ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ 'ਚ ਲਿਆਂਦਾ ਜਾਵੇ। ਪਰਵਾਸੀ ਭਾਰਤੀ ਦਿਵਸ 'ਤੇ ਆਸਟ੍ਰੇਲੀਆ, ਸੂਰੀਨਾਮ, ਅਮਰੀਕਾ, ਸਿੰਗਾਪੁਰ, ਕਤਰ, ਮਲੇਸ਼ੀਆ, ਬਰਤਾਲੀਆ ਅਤੇ ਮਾਰੀਸ਼ਸ ਵਿਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨਾਲ ਵੀਡੀਓ ਕਾਨਫਰੰਸਿੰਗ ਜਰੀਏ ਗੱਲ ਕਰਦਿਆਂ ਜੈਸ਼ੰਕਰ ਨੇ ਇਹ ਟਿੱਪਣੀ ਕੀਤੀ।
ਵਿਦੇਸ਼ਾਂ 'ਚ ਸਿੱਖ ਭਾਈਚਾਰੇ ਨੂੰ ਲੈ ਕੇ ਗ਼ਲਤ ਧਾਰਨਾ ਦੇ ਸੰਦਰਭ 'ਚ ਜੈਸ਼ੰਕਰ ਨੇ ਕਿਹਾ ਕਿ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀ ਭਾਈਚਾਰੇ ਦਾ ਭਾਰਤ ਦੇ ਬ੍ਰਾਂਡ ਅਤੇ ਅਕਸ ਦੇ ਨਿਰਮਾਣ 'ਚ ਅਹਿਮ ਯੋਗਦਾਨ ਹੈ, ਖ਼ਾਸ ਕਰ ਕੇ ਸਿੱਖ ਭਾਈਚਾਰੇ ਦਾ। ਉਨ•ਾਂ ਨੇ 1984 ਸਿੱਖ ਕਤਲੇਆਮ ਦੇ ਸੰਦਰਭ 'ਚ ਕਿਹਾ ਕਿ ਇਕ ਸਰਕਾਰ ਦੇ ਤੌਰ 'ਤੇ ਅਸੀਂ ਇਹ ਯਕੀਕੀ ਬਣਾਉਣ ਲਈ ਵਚਨਬੱਧ ਹਾਂ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ 'ਚ ਲਿਆਂਦਾ ਜਾਵੇ। ਉਨ•ਾਂ ਕਿਹਾ ਕਿ ਸਿੱਖ ਕਤਲੇਆਮ ਨਾਲ ਸਬੰਧਤ ਕੁੱਝ ਮਾਮਲੇ ਬੰਦ ਹੋ ਗਏ ਸਨ, ਅਸੀਂ ਉਨ•ਾਂ ਨੰ ਮੁੜ ਖੁਲ•ਵਾਇਆ ਅਤੇ ਮੁੜ ਤੋਂ ਜਾਂਚ ਕੀਤੀ। ਅਸੀਂ ਇਨ•ਾਂ ਦੰਗਿਆਂ ਨਾਲ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੇ ਪਹਿਲੂ ਨੂੰ ਵੀ ਦੇਖਿਆ। ਉਨ•ਾਂ ਕਿਹਾ ਕਿ ਵਿਦੇਸ਼ ਮੰਤਰਾਲਾ ਇਸ ਸਾਲ ਲੰਡਨ 'ਚ ਪਰਵਾਸੀ ਵਿਸ਼ਵੀ ਸੀਈਓ ਸੰਮੇਲਨ ਦੇ ਆਯੋਜਨ 'ਤੇ ਵੀ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।  

ਹੋਰ ਖਬਰਾਂ »

ਹਮਦਰਦ ਟੀ.ਵੀ.