ਮੋਟਰਸਾਈਕਲਾਂ 'ਤੇ 5 ਦੇਸ਼ਾਂ ਦਾ ਔਖਾ ਪੈਂਡਾ ਤੈਅ ਕਰਦਿਆਂ ਇਕੱਠੇ ਕੀਤੇ ਸਾਢੇ 5 ਲੱਖ ਰੁਪਏ

ਕੁਆਲਾਲੰਪੁਰ, 10 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਮਲੇਸ਼ੀਆ ਦੇ ਸਿੱਖਾਂ ਨੇ ਕੈਂਸਰ ਪੀੜਤ ਬੱਚਿਆਂ ਦੀ ਮਾਲੀ ਮਦਦ ਵਾਸਤੇ ਫੰਡ ਇਕੱਠਾ ਕਰਨ ਲਈ ਮੋਟਰਸਾਈਕਲਾਂ 'ਤੇ ਪੰਜ ਮੁਲਕਾਂ ਦੀ ਯਾਤਰਾ ਕੀਤੀ। ਇਸ ਦੌਰਾਨ ਵੱਖ-ਵੱਖ ਮੁਲਕਾਂ ਦਾ ਪੈਂਡਾ ਤੈਅ ਕਰਦੇ ਹੋਏ ਉਨ•ਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਨ•ਾਂ ਨੇ ਈਨ ਨਹੀਂ ਮੰਨੀ ਅਤੇ ਆਪਣੇ ਕੰਮ ਵਿੱਚ ਸਫ਼ਲਤਾ ਹਾਸਲ ਕੀਤੀ।
ਇਹ ਉਪਰਾਲਾ ਸੰਤਾਨਾ ਬਾਈਕਰਜ਼ ਮਲੇਸ਼ੀਆ ਕਲੱਬ ਦੇ 23 ਸਿੱਖਾਂ ਨੇ ਕੀਤਾ। ਉਨ•ਾਂ ਨੇ 46 ਦਿਨਾਂ ਦੀ ਇਸ ਯਾਤਰਾ ਦੌਰਾਨ ਨੈਸ਼ਨਲ ਕੈਂਸਰ ਸੋਸਾਇਟੀ ਆਫ਼ ਮਲੇਸ਼ੀਆ (ਐਨਸੀਐਸਐਮ) ਦੇ ਕੈਂਸਰ ਪੀੜਤ ਬੱਚਿਆਂ ਲਈ ਸਾਢੇ ਪੰਜ ਲੱਖ ਤੋਂ ਵੱਧ ਫੰਡ ਇਕੱਠਾ ਕੀਤਾ। ਕੈਂਸਰ ਪੀੜਤ ਬੱਚਿਆਂ ਲਈ ਫੰਡ ਇਕੱਠਾ ਕਰਨ ਤੋਂ ਇਲਾਵਾ ਉਨ•ਾਂ ਨੇ ਭਾਰਤ ਵਿੱਚ ਸਥਿਤ ਪੰਜ ਸਿੱਖ ਤਖ਼ਤਾਂ ਦੇ ਦਰਸ਼ਨ ਵੀ ਕੀਤੇ। ਇਸ ਮਗਰੋਂ ਉਹ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਵਿੱਚ ਕਰਵਾਏ ਗਏ ਸਮਾਗਮਾਂ ਵਿੱਚ ਵੀ ਸ਼ਾਮਲ ਹੋਏ।

ਹੋਰ ਖਬਰਾਂ »

ਹਮਦਰਦ ਟੀ.ਵੀ.