ਵਾਸ਼ਿੰਗਟਨ, 11 ਜਨਵਰੀ, ਹ.ਬ. :  ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸ਼ੁੰਕਰਵਾਰ ਨੂੰ ਕਿਹਾ ਕਿ ਉਨ੍ਹਾਂ ਲੱਗਦਾ ਹੈ ਕਿ ਪਿਛਲੇ ਹਫ਼ਤੇ ਮਾਰੇ ਗਏ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਚਾਰ ਅਮਰੀਕੀ ਦੂਤਘਰਾਂ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸੀ।
ਟਰੰਪ ਨੇ ਫੌਕਸ ਨਿਊਜ਼ 'ਤੇ ਪ੍ਰਸਾਰਤ ਇੱਕ  ਇੰਟਰਵਿਊ ਵਿਚ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਚਾਰ ਦੂਤਘਰ ਸੀ। ਸ਼ਾਇਦ ਅਜਿਹਾ ਹਮਲਾ ਬਗਦਾਦ ਦੇ ਦੂਤਘਰ ਵਿਚ ਹੋਣ ਵਾਲਾ ਸੀ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਸ ਬਿਆਨ ਨਾਲ ਉਨ੍ਹਾਂ ਸਵਾਲਾਂ ਦੇ ਜਵਾਬ ਮਿਲੇ ਹਨ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਸੁਲੇਮਾਨੀ ਦੀ ਹੱਤਿਆ ਦਾ ਭਾਰੀ ਜ਼ੋਖਮ ਕਿਉਂ ਚੁੱਕਿਆ। ਗੌਰਤਲਬ ਹੈ ਕਿ ਟਰੰਪ ਇਸ ਸਮੇਂ ਮਹਾਦੋਸ਼ ਦਾ ਸਾਹਮਣਾ ਕਰ ਰਹੇ ਹਨ।
ਅਮਰੀਕਾ ਦੇ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਜਿਸ ਦਿਨ ਅਮਰੀਕੀ ਸੈਨਾ ਨੇ ਈਰਾਨ ਦੇ ਸੀਨੀਅਰ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕੀਤੀ ਸੀ। ਉਸੇ ਦਿਨ ਉਹ ਈਰਾਨ ਦੇ ਇੱਕ ਹੋਰ ਸੀਨੀਅਰ ਕਮਾਂਡਰ ਅਬਦੁਲ ਰਜਾ ਸ਼ਹਲਾਈ ਨੂੰ ਵੀ ਮਾਰ ਦੇਣਾ ਚਾਹੁੰਦੇ ਸੀ। ਹਾਲਾਂਕਿ, ਇਸ ਵਿਚ ਅਮਰੀਕੀ ਸੈਨਾ ਕਾਮਯਾਬ ਨਹੀਂ ਹੋ ਸਕੀ।
ਅਮਰੀਕਾ ਦੁਆਰਾ ਬਗਦਾਦ ਹਵਾਈ ਅੱਡੇ 'ਤੇ ਕੀਤੇ ਗਏ ਹਵਾਈ ਹਮਲੇ ਵਿਚ ਈਰਾਨ ਦੀ ਕੁਦਸ ਫੋਰਸ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ। ਇਸ ਦੇ ਬਾਅਦ ਤੋਂ ਹੀ ਦੋਵੇਂ ਦੇਸ਼ਾਂ ਦੇ ਵਿਚ ਤਣਾਅ ਵਧਿਆ ਹੈ। ਈਰਾਨ ਨੇ ਅਮਰੀਕਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਮਰੀਕਾ ਅੰਜਾਮ ਭੁਗਤਣ ਦੇ ਲਈ ਤਿਆਰ ਰਹੇ।
ਦੂਜੇ ਪਾਸੇ ਈਰਾਨ ਦੀ ਸੰਸਦ ਨੇ ਇੱਕ ਬਿਲ ਪਾਸ ਕਰਕੇ ਸਾਰੇ ਅਮਰੀਕੀ ਜਵਾਨਾਂ ਨੂੰ ਅੱਤਵਾਦੀ ਐਲਾਨ ਦਿੱਤਾ। ਜਨਰਲ ਕਾਸਿਮ ਸੁਲੇਮਾਨੀ ਦੇ ਬਗਦਾਦ ਵਿਚ ਅਮਰੀਕੀ ਡਰੋਨ ਹਮਲੇ ਵਿਚ ਮਾਰੇ ਜਾਦ ਤੋਂ ਬਾਅਦ ਇਹ ਕਦਮ ਚੁੱਕਿਆ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.