ਅੰਬਾਲਾ, 11 ਜਨਵਰੀ, ਹ.ਬ. : 2 ਸਾਲ ਤੋਂ ਅੰਬਾਲਾ ਕੈਂਟ ਦੀ ਪੁਰਾਣੀ ਅਨਾਜ ਮੰਡੀ ਵਿਚ ਮੰਦਰ ਦੇ ਬਾਹਰ ਭੀਖ ਮੰਗ ਰਿਹਾ ਜਟਾਧਾਰੀ ਵਿਅਕਤੀ ਆਜ਼ਮਗੜ੍ਹ ਦਾ ਧਨੰਜੇ ਠਾਕੁਰ ਨਿਕਲਿਆ। ਉਸ ਦੇ ਨਾਂ ਕਰੋੜਾਂ ਰੁਪਏ ਦੀ ਜਾਇਦਾਦ ਦੱਸੀ ਜਾ ਰਹੀ ਹੈ। ਇਹ ਦੋ ਭੈਣਾਂ ਦਾ ਇਕਲੌਤਾ ਭਰਾ ਹੈ। ਪਿਤਾ ਰਾਧੇ ਸ਼ਿਆਮ ਸਿੰਘ ਕੋਲਕਾਤਾ  ਦੀ ਇੱਕ ਵੱਡੀ ਕੰਪਨੀ ਵਿਚ ਐਚਆਰ ਹੈ। ਧਨੰਜੇ ਦੀ ਛੋਟੀ ਭੈਣ ਨੇਹਾ ਸਿੰਘ ਉਸ ਨੂੰ ਲਖਨਊ ਤੋਂ ਲੈਣ ਪੁੱਜੀ ਤਾਂ ਭਰਾ ਦੇ ਵਿਛੜਨ ਤੋਂ ਲੈ ਕੇ ਮਿਲਣ ਤੱਕ ਦੀ ਕਹਾਣੀ ਸਾਹਮਣੇ ਆਈ। ਅਸਲ ਵਿਚ ਵੀਰਵਾਰ ਨੂੰ ਭਿਖਾਰੀ ਦਿਖ ਰਹੇ ਨੌਜਵਾਨ ਦੇ ਪੈਰ ਤੋਂ ਖੂਨ ਨਿਕਲਦਾ ਦੇਖ ਗੀਤਾ ਗੋਪਾਲ ਸੰਸਥਾ ਦੇ ਮੈਂਬਰ ਸਾਹਿਲ ਨੇ ਉਸ ਨੂੰ ਪੱਟੀ ਦੇ ਲਈ ਕੋਲ ਬੁਲਾਇਆ। ਇਸੇ ਦੌਰਾਨ ਉਸ ਕੋਲੋਂ ਪੁਛਿਆ ਕਿੱਥੇ ਦੋ ਹੋ। ਪਰ ਨੌਜਵਾਨ ਜਗ੍ਹਾ ਨਹੀਂ ਦੱਸ ਸਕਿਆ।  ਲੇਕਿਨ ਉਸ ਨੇ ਥੋੜ੍ਹਾ ਯਾਦ ਕਰਨ ਤੋਂ ਬਾਅਦ ਇੱਕ ਮੋਬਾਈਲ ਨੰਬਰ ਦੱਸਿਆ। ਇਹ ਨੰਬਰ ਮਿਲਾਇਆ ਤਾਂ ਆਜ਼ਮਗੜ੍ਹ ਵਿਚ ਸ਼ਿਸ਼ੂਪਾਲ ਨੂੰ ਮਿਲਿਆ। ਸਾਹਿਲ ਨੇ ਨੌਜਵਾਨ ਦੇ ਬਾਰੇ ਵਿਚ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਹ ਸਿਸ਼ੂਪਾਲ ਦੇ ਤਾਏ ਦਾ ਮੁੰਡਾ ਧਨੰਜੇ ਉਰਫ ਧਰਮਿੰਦਰ ਹੈ, ਜੋ ਕਰੀਬ ਦੋ ਸਾਲ ਪਹਿਲਾਂ ਘਰ ਤੋਂ ਗਾਇਬ ਹੋ ਗਿਆ ਸੀ। ਸ਼ੁੱਕਰਵਾਰ ਨੂੰ ਧਨੰਜੇ ਦੀ ਭੈਣ ਨੇਹਾ ਉਸ ਨੂੰ ਲੈਣ ਪੁੱਜੀ। ਭੈਣ ਨੂੰ ਦੇਖ ਕੇ ਧਨੰਜੇ ਨੇ ਉਸ ਨੂੰ ਪਛਾਣ ਲਿਆ।
36 ਸਾਲਾ ਧੰਨਜੇ ਦੇ ਦੋ ਸਾਲ ਪਹਿਲਾਂ ਗੁੰਮ ਹੋ ਜਾਣ ਤੋਂ ਬਾਅਦ ਨੇਹਾ ਨੇ ਵੀਰਵਾਰ ਦੇ ਵਰਤ ਰੱਖੇ। ਬੇਸਹਾਰਾ ਦੀ ਜ਼ਿੰਦਗੀ ਗੁਜ਼ਾਰ ਰਹੇ ਧਨੰਜੇ ਆਜ਼ਮਗੜ੍ਹ ਦੇ ਚੰਗੀ ਪਰਵਾਰ ਨਾਲ ਸਬੰਧ ਰਖਦੇ ਹਨ।  ਧਨੰਜੇ ਨੇ ਗਰੈਜੂਏਸ਼ਨ ਕੀਤੀ ਹੋਈ ਹੈ। ਭੈਣ ਮੁਤਾਬਕ ਉਹ ਕਰੋੜਾਂ ਦੀ ਪ੍ਰਾਪਰਟੀ ਦਾ ਵਾਰਸ ਹੈ। ਮਾਂ ਤੋਂ ਇਲਾਵਾ ਵੱਡੀ ਭੈਣ ਉਰਮਿਲਾ ਅਤੇ ਛੋਟੀ ਭੈਣ ਨੇਹਾ ਵਿਆਹੁਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.