2 ਲੱਖ ਡਾਲਰ ਦੀ ਨਾਮੋੜਨਯੋਗ ਫ਼ੀਸ ਭਰਨੀ ਹੋਵੇਗੀ

ਟੋਰਾਂਟੋ, 12 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਸੰਸਦ ਵਿਚ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਆਗੂ ਦੀ ਚੋਣ ਵਾਸਤੇ ਨਿਯਮਾਂ ਦੀ ਸੂਚੀ ਸ਼ਨਿੱਚਰਵਾਰ ਨੂੰ ਜਾਰੀ ਕਰ ਦਿਤੀ ਗਈ। 13 ਜਨਵਰੀ ਤੋਂ ਲੀਡਰਸ਼ਿਪ ਦੌੜ ਰਸਮੀ ਤੌਰ 'ਤੇ ਸ਼ੁਰੂ ਹੋ ਜਾਵੇਗੀ ਅਤੇ 27 ਫ਼ਰਵਰੀ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਦਾਖ਼ਲ ਕਰ ਸਕਣਗੇ। ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ਦੇ ਇੱਛਕ ਉਮੀਦਵਾਰ ਨੂੰ 2 ਲੱਖ ਡਾਲਰ ਦੀ ਨਾਮੋੜਨਯੋਗ ਰਜਿਸਟ੍ਰੇਸ਼ਨ ਫ਼ੀਸ ਭਰਨੀ ਹੋਵੇਗੀ। ਇਹ ਫ਼ੀਸ ਮਾਰਚ ਦੇ ਅਖੀਰ ਤੱਕ ਕਿਸ਼ਤਾਂ ਵਿਚ ਭਰਨ ਦੀ ਸਹੂਲਤ ਦਿਤੀ ਗਈ ਹੈ। ਇਸ ਤੋਂ ਇਲਾਵਾ ਤਿੰਨ ਹਜ਼ਾਰ ਪਾਰਟੀ ਮੈਂਬਰਾਂ ਦੇ ਦਸਤਖ਼ਤਾਂ ਵਾਲਾ ਹਮਾਇਤ ਪੱਤਰ ਵੀ ਪੇਸ਼ ਕਰਨਾ ਹੋਵੇਗਾ। ਚੇਤੇ ਰਹੇ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਨਵੇਂ ਆਗੂ ਦੀ ਚੋਣ ਟੋਰਾਂਟੋ ਵਿਖੇ 27 ਜੂਨ ਨੂੰ ਕੀਤੀ ਜਾ ਰਹੀ ਹੈ ਅਤੇ ਉਸੇ ਦਿਨ ਟੋਰਾਂਟੋ ਪ੍ਰਾਈਡ ਫ਼ੈਸਟੀਵਲ ਵੀ ਮਨਾਇਆ ਜਾ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.