ਤਹਿਰਾਨ ਹਾਦਸੇ ਦੇ ਪੀੜਤਾਂ ਲਈ ਮੁਆਵਜ਼ਾ ਵੀ ਮੰਗਿਆ

ਔਟਵਾ, 12 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਈਰਾਨ ਵੱਲੋਂ ਗਲਤੀ ਮੰਨ ਲੈਣਾ ਕਾਫ਼ੀ ਨਹੀਂ ਅਤੇ ਇਸ ਭਿਆਨਕ ਤਰਾਸਦੀ ਲਈ ਜਵਾਬਦੇਹੀ ਤੈਅ ਕੀਤੇ ਜਾਣ ਦੀ ਜ਼ਰੂਰਤ ਹੈ। ਔਟਵਾ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਮਾਮਲੇ ਦੀ ਭਰੋਸੇਯੋਗ ਜਾਂਚ ਦੇ ਨਾਲ-ਨਾਲ ਮ੍ਰਿਤਕਾਂ ਦੇ ਪਰਵਾਰਾਂ ਨੂੰ ਮੁਆਵਜ਼ੇ ਦਾ ਐਲਾਨ ਵੀ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਹਿਰਾਨ ਹਵਾਈ ਹਾਦਸੇ ਨੇ ਹਰ ਕੈਨੇਡੀਅਨ ਦੇ ਮਨ ਵਿਚ ਗੁੱਸਾ ਭਰ ਦਿਤਾ ਹੈ। ਹਾਦਸੇ ਦੇ ਪੀੜਤ ਜਵਾਬ ਚਾਹੁੰਦੇ ਹਨ ਕਿ ਉਨ•ਾਂ ਦੇ ਨਜ਼ਦੀਕੀਆਂ ਨੂੰ ਅਜਿਹੀ ਤਰਾਸਦੀ ਦਾ ਸ਼ਿਕਾਰ ਕਿਉਂ ਬਣਾਇਆ ਗਿਆ। ਜਸਟਿਨ ਟਰੂਡੋ ਨੇ ਇਹ ਪ੍ਰੈਸ ਕਾਨਫ਼ੰਰਸ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਵੱਲੋਂ ਆਪਣੀ ਗ਼ਲਤੀ ਕਬੂਲ ਕਰਨ ਮਗਰੋਂ ਕੀਤੀ ਗਈ। ਹਸਨ ਰੂਹਾਨੀ ਨੇ ਜਸਟਿਨ ਟਰੂਡੋ ਨਾਲ ਫ਼ੋਨ 'ਤੇ ਗੱਲਬਾਤ ਵੀ ਕੀਤੀ। 

ਹੋਰ ਖਬਰਾਂ »

ਹਮਦਰਦ ਟੀ.ਵੀ.