ਦਸੰਬਰ ਵਿਚ ਉਨਟਾਰੀਓ ਅਤੇ ਕਿਊਬਿਕ ਦੀ ਕਾਰਗੁਜ਼ਾਰੀ ਰਹੀ ਬਿਹਤਰ

ਟੋਰਾਂਟੋ, 12 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਦਸੰਬਰ ਦੌਰਾਨ 35 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦੀ ਦਰ ਘਟ ਕੇ 5.6 ਫ਼ੀ ਸਦੀ ਹੋ ਗਈ। ਕੁਲ ਮਿਲਾ ਕੇ ਵੇਖਿਆ ਜਾਵੇ ਤਾਂ 2019 ਦੌਰਾਨ ਕੈਨੇਡਾ ਵਿਚ ਰੁਜ਼ਗਾਰ ਦੇ 3 ਲੱਖ 20 ਹਜ਼ਾਰ ਨਵੇਂ ਮੌਕੇ ਪੈਦਾ ਹੋਏ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਰੁਜ਼ਗਾਰ ਦੇ ਜ਼ਿਆਦਾਤਰ ਨਵੇਂ ਮੌਕੇ ਉਨਟਾਰੀਓ ਅਤੇ ਕਿਊਬਿਕ ਵਿਚ ਪੈਦਾ ਹੋਏ। ਉਨਟਾਰੀਓ ਨੇ 25 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਦਕਿ ਕਿਊਬਿਕ ਦਾ ਅੰਕੜਾ 21 ਹਜ਼ਾਰ ਦਰਜ ਕੀਤਾ ਗਿਆ ਪਰ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਸਸਕੈਚੇਵਨ ਅਤੇ ਨੋਵਾ ਸਕੋਸ਼ੀਆ ਵਿਚ ਨੌਕਰੀਆਂ ਦੇ ਨੁਕਸਾਨ ਕਾਰਨ ਸੰਤੁਲਨ ਕਾਫ਼ੀ ਹੱਦ ਤੱਕ ਵਿਗੜ ਗਿਆ। 

ਹੋਰ ਖਬਰਾਂ »

ਹਮਦਰਦ ਟੀ.ਵੀ.