ਦੁਬਈ, 13 ਜਨਵਰੀ, ਹ.ਬ. :  ਸੰਯੁਕਤ ਅਰਬ ਅਮੀਰਾਤ ਦੇ ਦੁਬਈ ਵਿਚ ਭਾਰੀ ਵਰਖਾ ਹੋਈ। ਇਸ ਦੇ ਚਲਦਿਆਂ ਦੁਬਈ ਕੌਮਾਂਤਰੀ ਏਅਰਪੋਰਟ ਵਿਚ ਪੂਰਾ ਦਿਨ ਹਵਾਈ ਸੇਵਾ ਰੁਕੀ ਰਹੀ। ਬਾਰਸ਼ ਦੇ ਚਲਦਿਆਂ ਏਅਰਪੋਰਟ ਦੇ ਸਾਰੇ ਰਨਵੇ 'ਤੇ ਪਾਣੀ ਭਰ ਗਿਆ। ਜਿਸ ਕਾਰਨ ਦੁਬਈ ਆਉਣ ਜਾਣ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਪਿਆ। ਇਸ ਕਾਰਨ ਇੱਥੇ ਆਉਣ ਵਾਲੀ ਕਈ ਫਲਾਈਟਾਂ ਨੂੰ ਰੱਦ ਕਰਨਾ ਪਿਆ। ਹੋਰ ਜਹਾਜ਼ਾਂ ਨੂੰ ਦੂਜੇ ਏਅਰਪੋਰਟ ਤੋਂ ਵੀ ਡਾਇਵਰਟ ਕੀਤਾ ਗਿਆ।
ਏਅਰ Îਇੰਡੀਆ ਦੀ ਚੇਨਈ-ਦੁਬਈ ਫਲਾਈਟ ਦੁਬਈ ਏਅਰਪੋਰਟ ਵਿਚ ਲੈਂਡ ਹੋਣ ਦੇ ਬਾਵਜੂਦ ਪਾਣੀ ਭਰਨ ਦੇ ਚਲਦੇ ਰਨਵੇ ਬੇਅ ਤੱਕ ਨਹੀਂ ਪਹੁੰਚ ਸਕੀ। ਇਸ ਤੋਂ ਇਲਾਵਾ ਕਾਲੀਕਟ ਤੋਂ ਦੁਬਈ ਜਾਣ ਵਾਲੀ ਫਲਾਈਟ ਏਅਰਪੋਰਟ 'ਤੇ ਉਤਰ ਨਹੀਂ ਸਕੀ। ਇਸ ਤੋਂ ਬਾਅਦ ਅਲ ਮਖਤੂਮ ਏਅਰਪੋਰਟ ਰਵਾਨਾ ਕੀਤਾ ਗਿਆ।
ਏਅਰ ਇੰਡੀਆ ਦੇ ਬੁਲਾਰੇ ਮੁਤਾਬਕ ਭਾਰੀ ਵਰਖਾ ਦੇ ਅਨੁਮਾਨ ਦੇ ਚਲਦਿਆਂ ਕਈ ਕੌਮਾਂਤਰੀ ਉਡਾਣਾਂ ਕੈਂਸਲ ਹੋਈਆਂ।
ਦੁਬਈ ਵਿਚ ਭਾਰੀ ਵਰਖਾ ਦੇ ਕਾਰਨ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ। ÎਿÂਨ੍ਹਾਂ ਵਿਚੋਂ ਇੱਕ ਵੀਡੀਓ ਵਿਚ ਦੁਬਈ ਏਅਰਪੋਰਟ ਦੇ ਰਨਵੇ 'ਤੇ ਪਾਣੀ ਭਰਿਆ ਦੇਖਿਆ ਜਾ ਸਕਦਾ ਹੈ। ਦੁਬਈ ਏਅਰਪੋਰਟ ਨੇ ਬਿਆਨ ਜਾਰੀ ਕਰਕੇ ਕਿਹਾ, ਕਈ ਫਲਾਈਟਾਂ ਦੇਰੀ ਨਾਲ ਰਵਾਨਾ ਹੋ ਰਹੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.