ਬਗਦਾਦ, 13 ਜਨਵਰੀ, ਹ.ਬ. :  ਇਰਾਕ ਦੀ ਰਾਜਧਾਨੀ ਬਗਦਾਦ ਦੇ ਉਤਰ ਵਿਚ ਅਲ ਬਲਾਦ ਹਵਾਈ ਅੱਡੇ ਕੋਲ ਸਥਿਤ ਅਮਰੀਕੀ ਸੈਨਿਕ ਟਿਕਾਣੇ 'ਤੇ ਐਤਵਾਰ ਨੂੰ ਹੋਏ ਰਾਕੇਟ ਹਮਲੇ ਵਚ 4 ਸਥਾਨਕ ਸੈਨਿਕ ਜ਼ਖਮੀ ਹੋ ਗਏ। ਸੈਨਿਕ ਸੂਤਰਾਂ ਵਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਅਲ ਬਲਾਦ ਹਵਾਈ ਅੱਡੇ 'ਤੇ ਡਿੱਗੇ 8 ਕਟਾਯੂਬਾ ਕਿਸਮ ਦੇ ਰਾਕੇਟਾਂ ਨਾਲ ਦੋ ਇਰਾਕੀ ਅਧਿਕਾਰੀ ਤੇ ਦੋ ਹਵਾਈ ਸੈਨਿਕ ਜ਼ਖਮੀ ਹੋ ਗਏ ਹਨ। ਦੱਸਣਯੋਗ ਹੈ ਕਿ  ਅਲ ਬਲਾਦ ਇਰਾਕ ਦਾ ਐਫ 16 ਲੜਾਕੂ ਹਵਾਈ ਜਹਾਜ਼ਾਂ ਲਈ ਪ੍ਰਮੁੱਖ ਹਵਾਈ ਅੱਡਾ ਹੈ, ਜਿਸ ਨੂੰ ਅਮਰੀਕਾ ਵਲੋਂ ਅਪਣੀ ਹਵਾਈ ਸਮਰਥਾ ਵਧਾਉਣ ਲਈ ਅੱਪ ਗ੍ਰੇਡ ਕੀਤਾ ਗਿਆ ਹੈ। ਸੈਨਿਕ ਸੂਤਰਾਂ ਮੁਤਾਬਕ ਇੱਥੇ ਅਮਰੀਕਾ ਹਵਾਈ ਸੈਨਾ ਦਾ ਛੋਟਾ ਸੈਨਿਕ ਦਲ ਤੇ ਅਮਰੀਕੀ ਠੇਕੇਦਾਰ ਠਹਿਰਦੇ ਹਨ, ਪਰ ਬੀਤੇ ਦੋ ਹਫਤਿਆਂ ਦੋਰਾਨ ਅਮਰੀਕਾ ਤੇ ਈਰਾਨ ਵਿਚਾਲੇ ਪੈਦਾ ਹੋਏ ਤਣਾਅ ਦੇ ਚਲਦਿਆਂ ਉਨ੍ਹਾਂ ਵਿਚੋਂ ਕਰੀਬ 90 ਫ਼ੀਸਦੀ ਅਮਰੀਕੀ ਸਲਾਹਕਾਰ ਤੇ ਕਰਮਚਾਰੀ ਪਹਿਲਾਂ ਹੀ ਇੱਥੋਂ ਇਰਬਿਲ ਜਾ ਚੁੱਕੇ ਹਨ। ਇਸ ਸਮੇਂ ਅਲ ਬਲਾਦ ਹਵਾਈ ਅੱਡੇ 'ਤੇ ਕੇਵਲ 15 ਅਮਰੀਕੀ ਸੈਨਿਕ ਤੇ ਇੱਕ ਹਵਾਈ ਜਹਾਜ਼ ਹੀ ਮੌਜੂਦ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.