ਸ੍ਰੀਨਗਰ, 13 ਜਨਵਰੀ, ਹ.ਬ. :  ਦੋ ਅੱਤਵਾਦੀਆਂ ਨੂੰ ਪਗੜੀ ਬੰਨ੍ਹਵਾ ਕੇ ਸ੍ਰੀਨਗਰ ਤੋਂ ਦਿੱਲੀ ਲਿਜਾ ਰਿਹਾ ਜੰਮੂ ਕਸ਼ਮੀਰ ਪੁਲਿਸ ਦਾ ਡੀਐਸਪੀ ਦਵਿੰਦਰ ਸਿੰਘ ਨੂੰ ਪਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਾਨਪੋਹ ਇਲਾਕੇ ਤੋਂ ਸੁਰੱਖਿਆ ਬਲਾਂ ਨੇ ਹਿਜ਼ਬੁਲ ਮੁਜ਼ਾਹਿਦੀਨ ਦੇ ਕਮਾਂਡਰ ਸਣੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੰਮੂ ਕਸ਼ਮੀਰ ਪੁਲਿਸ ਦੇ ਡੀਐਸਪੀ ਦਵਿੰਦਰ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ। ਡੀਐਸਪੀ ਦਵਿੰਦਰ ਸਿੰਘ ਨੂੰ ਹਿਜ਼ਬੁਲ ਮੁਜ਼ਾਹਿਦੀਨ ਦੇ ਦੋ ਅੱਤਵਾਦੀਆਂ, ਨਾਵੇਦ ਬਾਬਾ ਅਤੇ ਆਸਿਫ ਦੇ ਨਾਲ ਕੁਲਗਾਮ ਜ਼ਿਲ੍ਹੇ ਦੇ ਕਾਜੀਗੁੰਡ ਵਿਚ ਸ੍ਰੀਨਗਰ ਜੰਮੂ ਨੈਸ਼ਨਲ ਹਾਈਵੇ ਤੋਂ ਫੜਿਆ ਗਿਆ ਸੀ। ਕਾਰ ਵਿਚ ਜਾਂਦੇ ਸਮੇਂ ਸਾਰਿਆਂ ਨੂੰ ਪਗੜੀਆਂ ਬੰਨ੍ਹਵਾਈਆਂ ਗਈਆਂ ਸੀ ਤਾਕਿ ਪਛਾਣ ਨਾ ਹੋ ਸਕੇ। ਕਾਰ ਤੋਂ ਇੱਕ ਏਕੇ 47, 5 ਹੈਂਗ ਗ੍ਰਨੇਡ, ਇੱਕ ਪਿਸਟਲ ਅਤੇ ਹੋਰ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਸੀ। ਉਹ ਦੋਵੇਂ ਅੱਤਵਾਦੀਆਂ ਨੂੰ  ਦਿੱਲੀ ਲੇ ਕੇ ਜਾ ਰਿਹਾ ਸੀ। ਦਵਿੰਦਰ ਸਿੰਘ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਪੁਲਿਸ ਅਧਿਕਾਰੀ ਹੈ।
ਦਵਿੰਦਰ ਸਿੰਘ ਦੇ ਘਰ 'ਤੇ ਛਾਪੇਮਾਰੀ ਵਿਚ ਦੋ ਏਕੇ 47 ਰਾਇਫਲ ਵੀ ਬਰਾਮਦ ਕੀਤੀ ਗਈ ਸੀ। ਗੱਡੀ ਤੋਂ 1.47 ਲੱਖ ਰੁਪਏ ਦੀ ਬਰਾਮਦਗੀ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਨਾਵੇਦ ਹਿਜ਼ਬੁਲ ਦਾ ਕਮਾਂਡਰ ਅਤੇ ਏ ਪਲਸ ਕੈਟਾਗਿਰੀ ਦਾ ਅੱਤਵਾਦੀ ਹੈ। ਸ਼ੋਪੀਆਂ ਦੇ ਨਾਈਜੀਪੋਰਾ ਨਿਵਾਸੀ ਨਵੀਦ ਦੋ ਮਈ 2014 ਤੋਂ ਅੱਤਵਾਦੀ ਜੱਥੇਬੰਦੀ ਵਿਚ ਸਰਗਰਮ ਹੈ। ਦੂਜਾ ਅੱਤਵਾਦੀ ਆਸਿਫ ਵੀ ਸ਼ੋਪੀਆਂ ਦੇ ਬੋਨਗਾਮਾ ਦਾ ਰਹਿਣ ਵਾਲਾ ਹੈ। 12ਵੀਂ ਪਾਸ ਆਸਿਫ ਦੋ ਮਾਰਚ, 2019 ਤੋਂ ਸਰਗਰਮ ਹੈ ਅਤੇ ਸੀ ਕੈਟਾਗਿਰੀ ਦਾ ਅੱਤਵਾਦੀ ਹੈ। ਜੰਮੂ ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਕਿਹਾ ਕਿ ਅੱਤਵਾਦੀਆਂ ਦੇ ਨਾਲ ਫੜੇ ਗਏ ਡੀਐਸਪੀ ਦਵਿੰਦਰ ਸਿੰਘ ਨੇ ਵੱਡਾ ਅਪਰਾਧ ਕੀਤਾ ਹੈ। ਉਸ ਦੇ ਖ਼ਿਲਾਫ਼ ਅੱਤਵਾਦੀਆਂ ਦੀ ਤਰ੍ਹਾਂ ਹੀ ਕਾਰਵਾਈ ਕੀਤੀ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.