ਚੰਡੀਗੜ੍ਹ, 13 ਜਨਵਰੀ, ਹ.ਬ. :  ਮਲੋਆ ਥਾਣਾ ਪੁਲਿਸ ਨੇ ਇੱਕ ਸ਼ਾਤਿਰ ਨੂੰ ਗ੍ਰਿਫਤਾਰ ਕੀਤਾ ਹੈ। ਜੋ ਏਟੀਐਮ  ਨਾਲ ਛੇੜਛਾੜ ਕਰਕੇ ਰੁਪਏ ਕੱਢਣ ਦਾ ਸਮਾਂ ਦਿੰਦਾ ਸੀ। ਏਟੀਐਮ ਵਿਚ ਕੈਂਸਲ ਬਟਨ 'ਤੇ ਗਲੂ ਲਾ ਕੇ ਮਸ਼ੀਨ ਨੂੰ ਹੈਂਗ ਕਰਕੇ ਲੋਕਾਂ ਦੇ ਖਾਤੇ ਤੋਂ ਰੁਪਏ ਕੱਢ ਲੈਂਦਾ ਸੀ।
ਪੁਲਿਸ ਨੇ ਮੁਜੱਫਰਨਗਰ ਦੇ ਆਲਮਗੀਰ ਪੁਰ ਨਿਵਾਸੀ ਸਤੀਸ਼ ਕੁਮਾਰ ਨੂੰ ਮਲੋਆ ਤੋਂ ਕਾਬੂ ਕੀਤਾ ਹੈ। ਮੁਲਜ਼ਮ ਠੱਗੀ ਦੇ ਪੈਸਿਆਂ ਨਾਲ ਪ੍ਰੇਮਿਕਾ ਦੇ ਨਾਲ ਡੇਟਿੰਗ ਕਰਦਾ ਸੀ।  ਪੁਲਿਸ ਨੇ ਮਲੋਆ ਨਿਵਾਸੀ ਰਾਹੁਲ ਯਾਦਵ ਦੀ ਸ਼ਿਕਾਇਤ 'ਤੇ ਮੁਲਜ਼ਮ ਦੇ ਖ਼ਿਲਾਫ਼ ਧਾਰਾ 420 ਤਹਿਤ ਮਾਮਲਾ ਦਰਜ ਕੀਤਾ ਹੈ।
ਮਲੋਆ ਥਾਣਾ ਪੁਲਿਸ ਨੂੰ ਲਗਾਤਾਰ ਸੂਚਨਾ ਮਿਲ ਰਹੀ ਸੀ ਕਿ ਮਲੋਆ ਏਟੀਐਮ ਬੂਥ ਤੋਂ ਲੋਕਾਂ ਦੇ ਰੁਪਏ ਕੱਢਣ ਨੂੰ ਲੈ ਕੇ ਠੱਗੀ ਹੋ ਰਹੀ ਹੈ। ਇਸ ਤੋਂ ਬਾਅਦ ਥਾਣਾ ਇੰਚਾਰਜ ਹਰਿੰਦਰ ਸਿੰਘ ਸੇਖੋਂ ਦੀ ਅਗਵਾਈ ਵਿਚ ਟੀਮ ਗਠਤ ਕੀਤੀ ਗਈ।  ਸੂਚਨਾ ਮਿਲਣ 'ਤੇ ਪੁਲਿਸ ਨੇ ਜਾਲ ਵਿਛਾ ਕੇ ਸ਼ਾਤਿਰ ਨੂੰ ਮਲੋਆ ਤੋਂ ਕਾਬੂ ਕਰ ਲਿਆ। ਪੁਲਿਸ ਪੁਛਗਿੱਛ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਪੰਜਾਬ, ਦਿੱਲੀ ਅਤੇ ਹੁਣ ਚੰਡੀਗੜ ਵਿਚ ਏਟੀਐਮ ਤੋਂ ਠੱਗੀ ਕਰਨ ਲੱਗਾ। ਪੁਲਿਸ ਦੇ ਅਨੁਸਾਰ ਸ਼ਾਤਿਰ ਸਤੀਸ਼ ਪਿਛਲੇ ਕਰੀਬ ਪੰਜ ਸਾਲ ਤੋਂ ਇਸ ਕੰਮ ਵਿਚ ਲੱਗਾ ਹੋਇਆ। ਉਹ 12ਵੀਂ ਪਾਸ ਹੈ। ਉਸ ਦੇ ਪਿਤਾ ਖੇਤੀਬਾੜੀ ਕਰਦੇ ਹਨ ਅਤੇ ਉਹ ਭਰਾ ਭੈਣਾਂ ਵਿਚ ਇਕਲੌਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.