ਲੰਡਨ, 13 ਜਨਵਰੀ, ਹ.ਬ. :  ਬਰਤਾਨੀਆ ਵਿਚ ਇੱਕ ਵਿਅਕਤੀ ਨੂੰ ਪੰਜ ਸਾਲਾ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਝੂਠੇ ਮਾਮਲੇ ਵਿਚ ਫਸਾਉਣ ਦੇ ਅਪਰਾਧ ਵਿਚ ਭਾਰਤੀ  ਮੂਲ ਦੇ ਪੁਲਿਸ ਕਾਂਸਟੇਬਲ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੈਟਰੋਪੋਲਿਟਨ ਪੁਲਿਸ ਅਧਿਕਾਰੀ ਹਿਤੇਸ਼ ਲਖਾਨੀ ਨੇ ਪੱਛਮੀ ਲੰਡਨ ਵਿਚ ਸੜਕ ਦੀ ਸਫਾਈ ਕਰਨ ਵਾਲ ੇਕਰਮਚਾਰੀ 'ਤੇ ਬੱਚੀ ਦਾ ਜਿਨਸੀ ਸ਼ੋਸਣ ਕਰਨ ਦਾ ਦੋਸ਼ ਲਾਇਆ ਸੀ। ਪੁਲਿਸ ਅਧਿਕਾਰੀ ਦੀ ਉਸ ਨਾਲ ਅਪਣੇ ਬਗੀਚੇ ਦੀ ਸਫਾਈ ਨੂੰ ਲੈ ਕੇ ਬਹਿਸ ਹੋ ਗਈ ਸੀ। 42 ਸਾਲਾ ਲਖਾਨੀ ਉਸ ਸਮੇਂ ਡਿਊਟੀ 'ਤੇ ਸੀ ਅਤੇ ਉਸ ਨੇ ਸਤੰਬਰ 2018 ਵਿਚ ਪੁਲਿਸ ਨੂੰ ਫੋਨ ਕਕੇ ਦੱਸਿਆ ਕਿ ਉਸ  ਨੇ ਦੇਖਿਆ ਕਿ ਇੱਕ ਵਿਅਕਤੀ ਨੂੰ ਕਰੀਬ ਪੰਜ ਸਾਲਾ ਬੱਚੀ ਨੂੰ ਝਾੜੀਆਂ ਵੱਲ ਬੁਲਾ ਰਾ ਹੈ। ਉਸ ਸਮੇਂ ਬੱਚੀ ਦੀ ਮਾਂ ਲੰਡਨ ਦੇ ਅਕਸਬ੍ਰਿਜ ਵਿਚ ਗਲੀ 'ਚ ਜਾ ਰਹੀ ਸੀ। ਉਸ ਨੂੰ ਕਿੰਗਸਟਨ ਕਰਾਊਨ ਕੋਰਟ ਨੇ ਨਿਆ ਦੀ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਦੇ ਜੁਰਮ ਵਿਚ ਸਜ਼ਾ ਸੁਣਾਈ ਹੈ।

ਹੋਰ ਖਬਰਾਂ »