ਚੰਡੀਗੜ੍ਹ, 13 ਜਨਵਰੀ, ਹ.ਬ. :  ਚੰਡੀਗੜ੍ਹ ਦੇ ਸੈਕਟਰ 37 ਵਿਚ ਫਾਰਚੂਨਰ ਦੇ ਡਰਾਈਵਰ ਨੂੰ ਅਚਾਨਕ ਮਿਰਗੀ ਦਾ ਦੌਰਾ ਪੈ ਗਿਆ। ਇਸ ਕਾਰਨ ਫਾਰਚੂਨਰ ਬੇਕਾਬੂ ਹੋ ਕੇ ਪਹਿਲਾਂ ਡਿਵਾਈਵਰ ਨਾਲ ਟਕਰਾਈ ਅਤੇ ਫੇਰ ਕਰੀਬ ਦਸ ਫੁੱਟ ਉਛਲ ਕੇ ਕਮਿਊਨਿਟੀ ਸੈਂਟਰ ਦੇ ਬਾਹਰ ਪਾਰਕਿੰਗ  ਵਿਚ ਖੜ੍ਹੀ ਵਰਨਾ ਅਤੇ ਹੌਂਡਾ ਸਿਟੀ ਕਾਰ 'ਤੇ ਪਲਟ ਗਈ। ਹਾਦਸੇ ਵਿਚ ਫਾਰਚੂਨਰ ਸਵਾਰ ਚਾਲਕ ਮੌਕੇ 'ਤੇ ਬੇਹੋਸ਼ ਹੋ ਕੇ ਜ਼ਖਮੀ ਹੋ ਗਿਆ।
ਲੋਕਾਂ ਨੇ ਗੱਡੀ ਦੇ ਸ਼ੀਸ਼ੇ ਤੋੜ ਕੇ ਚਾਲਕ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਸੈਕਟਰ 39 ਥਾਣਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।  ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਅਚਾਨਕ ਤੇਜ਼ ਰਫਤਾਰ ਫਾਰਚੂਨਚਰ ਸੈਕਟਰ 37 ਦੀ ਅੰਦਰੂਨੀ ਸੜਕ ਤੋਂ ਟੀ ਪੁਆਇੰਟ ਕਮਿਊਨਿਟੀ ਸੈਂਟਰ ਵੱਲ ਆ ਰਹੀ ਸੀ ਲੇਕਿਨ ਚਾਲਕ ਨੇ ਗੱਡੀ ਨੂੰ ਮੋੜਨ ਦੀ ਬਜਾਏ ਸਿੱਧੀ ਡਿਵਾਈਵਰ 'ਤੇ ਚੜ੍ਹਾ ਦਿੱਤੀ।  ਇਸ ਨਾਲ ਗੱਡੀ ਦਸ ਫੁੱਟ ਉਛਲ ਕੇ ਵਰਨਾ ਅਤੇ ਹੌਂਡਾ ਕਾਰ 'ਤੇ ਜਾ ਡਿੱਗੀ। ਘਟਨਾ ਤੋਂ ਬਾਅਦ ਪੁਲਿਸ ਨੂੰ ਕਮਿਊਨਿਟੀ ਸੈਂਟਰ ਦੇ ਬਾਹਰ ਲੱਗਾ ਇੱਕ ਸੀਸੀਟੀਵੀ ਫੁਟੇਜ ਮਿਲਿਆ ਹੈ। ਘਟਨਾ ਫੁਟੇਜ ਵਿਚ ਕੈਦ ਹੋ ਗਈ। ਲੇਕਿਨ ਚੰਗਾ ਇਹ ਰਿਹਾ ਕਿ ਇਨ੍ਹਾਂ ਦੋਵਾਂ ਗੱਡੀਆਂ ਵਿਚ ਕੋਈ ਸਵਾਰ ਨਹੀਂ ਸੀ। ਹਾਦਸੇ ਵਿਚ ਤਿੰਨੋਂ ਗੱਡੀਆਂ ਨੁਕਸਾਨੀਆਂ ਗਈਆਂ।  ਫਾਰਚੂਨਰ ਗੱਡੀ ਨੂੰ ਮੋਹਾਲੀ ਦਾ ਵਾਸੀ ਰਾਜਿੰਦਰ ਸਿੰਘ ਚਲਾ ਰਿਹਾ ਸੀ। ਉਸ ਨੂੰ ਅਚਾਨਕ ਮਿਰਗੀ ਦਾ ਦੌਰਾ ਪੈਣ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਨੇ ਸਮਝੌਤਾ ਕਰ ਲਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.