ਪਟਿਆਲਾ, 14 ਜਨਵਰੀ, ਹ.ਬ. :  ਨਾਭਾ ਦੇ ਪਿੰਡ ਸਮਲਾ ਵਿਚ ਰਹਿਣ ਵਾਲੇ ਜਗਦੀਪ ਸਿੰਘ ਨੇ 2018 ਵਿਚ ਡੇਰਾਬਸੀ ਦੇ ਪਿੰਡ ਡਕੌਲੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ  ਨਾਲ ਵਿਆਹ ਕੀਤਾ ਸੀ। ਵਿਆਹ ਦੇ 15 ਦਿਨ ਬਾਅਦ ਦੋਵਾਂ ਵਿਚ ਝਗੜਾ ਹੋਇਆ ਅਤੇ ਪਤਨੀ ਪੇਕੇ ਚਲੀ ਗਈ। ਇਹੀ ਨਹੀਂ ਉਸ ਨੇ ਪਤੀ ਦੇ ਖ਼ਿਲਾਫ਼ ਤੰਗ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਬਾਅਦ ਵਿਚ 1 ਲੱਖ ਲੈ ਕੇ ਸਮਝੌਤਾ ਕਰ ਲਿਆ। ਇਸ ਤੋਂ ਬਾਅਦ ਜਗਦੀਪ ਨੇ ਪੜਤਾਲ ਕੀਤੀ ਤਾਂ ਪਤਾ ਚਲਿਆ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਨੇ ਨਾਂ ਬਦਲ ਕੇ 3 ਵਿਆਹ ਕਰਕੇ ਇਸ ਤਰ੍ਹਾਂ ਹੀ ਪਤੀਆਂ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਏ ਬਟੋਰ ਚੁੱਕੀ ਹੈ। ਜਗਦੀਪ ਨੇ ਐਸਐਸਪੀ ਦੇ ਕੋਲ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਪੁਲਿਸ ਨੇ ਲੁਟੇਰੀ ਦੁਲਹਨ ਮਨਪ੍ਰੀਤ ਉਸ ਦਾ ਭਰਾ ਕਾਲਾ ਸਿੰਘ, ਮਾਂ ਬਲਜੀਤ ਕੌਰ ਅਤੇ ਪਿਤਾ ਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਜਗਦੀਪ ਸਿੰਘ ਨੇ ਦੱਸਿਆ ਕਿ ਵਿਆਹ ਦੇ ਸਮੇਂ ਸਹੁਰਾ ਪਰਵਾਰ ਨੇ ਉਨ੍ਹਾਂ ਦੀ ਧੀ ਦੇ ਪਹਿਲੀ ਵਿਆਹ ਤੋਂ ਹੋਏ ਇੱਕ ਬੱਚੇ ਦੀ ਜਾਣਕਾਰੀ ਦਿੱਤੀ ਸੀ ਲੇਕਿਨ ਜਦ ਜਾਂਚ ਕੀਤੀ ਤਾਂ ਪਤਾ ਚਲਿਆ ਮਨਪ੍ਰੀਤ ਕੌਰ ਦੇ ਕੋਲ ਦੋ ਬੱਚੇ ਹਨ।
ਜਗਦੀਪ ਨੇ ਦੱਸਿਆ ਕਿ ਪਹਿਲੀ ਪਤਨੀ ਤੋਂ ਤਲਾਕ ਤੋਂ ਬਾਅਦ ਮਨਪ੍ਰੀਤ ਨਾਲ ਵਿਆਹ ਕੀਤਾ। ਜਗਦੀਪ ਦੇ ਪਹਿਲੀ ਪਤਨੀ ਤੋਂ ਇੱਕ ਬੇਟਾ ਸੀ। ਮਨਪ੍ਰੀਤ ਦੇ ਮਾਪਿਆਂ ਨੇ ਦੱਸਿਆ ਕਿ ਉਹ ਵੀ ਤਲਾਕਸ਼ੁਦਾ ਹੈ। ਵਿਆਹ ਤੋਂ ਪਹਿਲਾਂ ਮਨਪ੍ਰੀਤ ਨੇ ਭਰੋਸਾ ਦਿਵਾਇਆ ਕਿ ਉਹ ਜਗਦੀਪ ਦੇ ਬੇਟੇ ਨੂੰ ਅਪਣੇ ਬੇਟੇ ਦੀ ਤਰ੍ਹਾਂ ਪਿਆਰ ਦੇਵੇਗੀ। ਦੋਵਾਂ ਨੇ ਕੁਝ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਗੁਰਦੁਆਰਾ ਸਾਹਿਬ ਵਿਚ ਵਿਆਹ ਕਰ ਲਿਆ। ਵਿਆਹ ਦੇ 15 ਦਿਨਾਂ ਬਾਅਦ ਹੀ ਮਨਪ੍ਰੀਤ ਨੇ ਇਹ ਕਹਿਣਾ ਸ਼ੁਰੁ ਕਰ ਦਿੱਤਾ ਕਿ ਉਹ ਪਿੰਡ ਵਿਚ ਨਹੀਂ ਰਹਿ ਸਕਦੀ। ਜਗਦੀਪ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਨਾਂ ਬਦਲ ਕੇ 3 ਵਿਆਹ ਕਰ ਚੁੱਕੀ ਸੀ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.