ਰੋਹਤਕ, 14 ਜਨਵਰੀ, ਹ.ਬ. :  ਲੋਹੜੀ ਵਾਲੇ ਦਿਨ ਸੋਮਵਾਰ ਨੂੰ ਹਨੀਪ੍ਰੀਤ ਨੇ ਗੁਰਮੀਤ ਰਾਮ ਰਹੀਮ ਨਾਲ ਸੁਨਾਰੀਆ ਜੇਲ੍ਹ ਵਿਚ 20 ਮਿੰਟ ਮੁਲਾਕਾਤ ਕੀਤੀ। ਲਗਜ਼ਰੀ ਕਾਰ ਵਿਚ ਪੁੱਜੀ ਹਨੀਪ੍ਰੀਤ ਨੂੰ ਰਾਮ ਰਹੀਮ ਲਈ ਮੁੰਗਫਲੀ ਤੇ ਗੱਚਕ ਅੰਦਰ ਲਿਜਾਣ ਲਈ 20 ਮਿੰਟ ਤੱਕ ਉਡੀਕ ਕਰਨੀ ਪਈ। ਸਮਾਨ ਦੀ ਜਾਂਚ ਤੋਂ ਬਾਅਦ ਉਸੇ ਨੂੰ ਅੰਦਰ ਭੇਜਿਆ ਗਿਆ। ਦੱਸ ਦੇਈਏ ਕਿ ਅੰਬਾਲਾ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਚੌਥੀ ਵਾਰ ਹਨੀਪ੍ਰੀਤ ਨੇ ਰਾਮ ਰਹੀਮ ਨਾਲ ਮੁਲਾਕਾਤ ਕੀਤੀ। ਹਨੀਪ੍ਰੀਤ ਤੋਂ ਇਲਾਵਾ ਰਾਮ ਰਹੀਮ ਦੇ ਕੇਸ ਦੀ ਪੈਰਵੀ ਕਰਨ ਵਾਲੇ ਦੋ ਵਕੀਲ  ਵੀ ਨਾਲ ਸੀ।
ਪੰਜਾਬ ਨੰਬਰ ਦੀ ਚਿੱਟੇ ਰੰਗ ਦੀ ਫਾਰਚੂਨਰ ਕਾਰ ਰਾਹੀਂ ਦੁਪਹਿਰ ਕਰੀਬ ਢਾਈ ਵਜੇ ਹਨੀਪ੍ਰੀਤ ਸੁਨਾਰੀਆ ਜੇਲ੍ਹ ਪੁੱਜੀ। ਇਸ ਦੌਰਾਨ ਉਸ ਦੇ ਹੱਥ ਵਿਚ ਇੱਕ ਬੈਗ ਸੀ। ਜਿਸ ਵਿਚ ਮੁੰਗਫਲੀ ਅਤੇ ਗੱਚਕ ਰੱਖੀ ਹੋਈ ਸੀ। ਇਸ ਸਮਾਨ ਦੀ ਜਾਂਚ ਪ੍ਰਕਿਰਿਆ ਵਿਚ 28 ਮਿੰਟ ਲੱਗ ਗਏ। ਇਸੇ ਦੌਰਾਨ ਰਾਮ ਰਹੀਮ ਨੂੰ ਮੁਲਾਕਾਤ ਦੇ ਲਈ ਲਿਆਇਆ ਗਿਆ। ਜਿੱਥੇ ਨਿਯਮ ਅਨੁਸਾਰ ਉਸ ਦੀ 20 ਮਿੰਟ ਤੱਕ ਮੁਲਾਕਾਤ ਕਰਾਈ ਗਈ। ਗੌਰਲਤਬ ਹੈ ਕਿ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮਿਲਣ ਪਿਛਲੇ ਸੋਮਵਾਰ ਨੂੰ ਘਰ ਵਾਲੇ ਪੁੱਜੇ ਸਨ। ਦੱਸ ਦੇਈਏ ਕਿ  ਸਿਰਸਾ ਦੇ ਡੇਰਾ ਸੱਚਾ ਸੌਦਾ ਸੰਚਾਲਕ ਰਾਮ ਰਹੀਮ ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਛਤਰਪਤੀ ਹੱਤਿਆ ਕਾਂਢ ਵਿਚ ਸੁਨਾਰੀਆ ਜੇਲ੍ਹ ਵਿਚ 2017 ਤੋਂ ਸਜ਼ਾ ਕੱਟ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.