ਨੈਰੋਬੀ, 14 ਜਨਵਰੀ, ਹ.ਬ. :  ਕੀਨੀਆ ਵਿਚ ਇੱਕ ਔਰਤ ਨੇ ਅਪਣੇ ਪਤੀ ਨੂੰ ਦੂਜੀ ਔਰਤ ਦੇ ਨਾਲ ਦੇਖਣ ਤੋਂ ਬਾਅਦ ਸਿਰਫ 1132 ਰੁਪਏ ਵਿਚ ਉਸ ਨੂੰ ਵੇਚ ਦਿੱਤਾ। ਐਡਨਾ ਮੁਕਾਵਨਾ ਨੇ ਅਪਣੇ ਬਿਸਤਰ 'ਤੇ ਪਤੀ ਨੂੰ ਦੂਜੀ ਔਰਤ ਨਾਲ ਦੇਖਣ ਤੋਂ ਬਾਅਦ ਉਸ ਨੂੰ ਘਰੋਂ ਕੱਢ ਦਿੱਤਾ। ਇਸ ਤੋਂ ਪਹਿਲਾਂ ਔਰਤ ਨੇ ਅਪਣੀ ਸੌਤਨ ਨੂੰ ਕਿਹਾ ਕਿ ਉਹ 17 ਡਾਲਰ ਲੈ ਕੇ ਉਸ ਦੇ ਪਤੀ ਨੂੰ ਹਮੇਸ਼ਾ ਦੇ ਲਈ ਛੱਡ ਦੇਵੇ। ਲੇਕਿਨ  ਜਦ ਦੂਜੀ ਔਰਤ ਨੇ ਕਿਹਾ ਕਿ ਉਹ ਵੀ ਉਸ ਨੂੰ 17 ਡਾਲਰ ਦਾ ਆਫ਼ਰ ਦੇ ਰਹੀ ਹੈ ਕਿ ਉਹ ਅਪਣੇ ਪਤੀ ਨੂੰ ਹਮੇਸ਼ਾ ਦੇ ਲਈ ਉਸ ਨੂੰ ਦੇ ਦੇਵੇ ਤਾਂ ਇਸ ਆਫਰ ਨੂੰ ਮੁਕਾਵਨਾ ਨੇ ਸਵੀਕਾਰ ਕਰ ਲਿਆ। ਐਡਨਾ ਨੇ  ਓਨੇ ਹੀ ਰੁਪਏ ਵਿਚ ਅਪਣੇ ਪਤੀ ਨੂੰ ਸੌਤਨ ਨੂੰ ਵੇਚ ਦਿੱਤਾ। ਇਸ ਪੈਸੇ ਨਾਲ ਉਸ ਨੇ ਅਪਣੇ ਬੱਚਿਆਂ ਦੇ ਲਈ ਨਵੇਂ ਸਾਲ ਦੇ ਕੱਪੜੇ ਖਰੀਦ ਲਏ। ਔਰਤ ਨੇ ਕਿਹਾ ਕਿ ਉਹ ਪਤੀ ਦੀ ਬੇਵਫਾਈ ਤੋਂ ਬਾਅਦ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ।

ਹੋਰ ਖਬਰਾਂ »

ਹਮਦਰਦ ਟੀ.ਵੀ.