ਲੰਡਨ, 14 ਜਨਵਰੀ, ਹ.ਬ. :  ਯੂਕਰੇਨੀ ਜਹਾਜ਼ ਨੂੰ ਡੇਗਣ ਦੀ ਗਲਤੀ ਈਰਾਨ ਨੂੰ ਕਾਫੀ ਭਾਰੀ ਪੈ ਸਕਦੀ ਹੈ। ਜਿਹੜੇ ਪੰਜ ਦੇਸ਼ਾਂ ਦੇ ਨਾਗਰਿਕ ਇਸ ਜਹਾਜ਼ ਹਾਦਸੇ ਵਿਚ ਮਾਰੇ ਗਏ ਹਨ, ਉਨ੍ਹਾਂ ਨੇ ਈਰਾਨ ਖ਼ਿਲਾਫ਼ ਸਖ਼ਤ ਕਾਰਵਾਈ ਦਾ ਮਨ ਬਣਾ ਲਿਆ ਹੈ। ਇਸ ਦੇ ਲਈ ਉਹ ਲੰਡਨ ਵਿਚ ਮੀਟਿੰਗ ਕਰਨਗੇ।
ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਸਿੰਗਾਪੁਰ ਵਿਚ ਅਪਣੇ ਅਧਿਕਾਰਕ ਦੌਰੇ ਦੌਰਾਨ ਇਹ ਜਾਣਕਾਰੀ ਦਿੱਤੀ। ਬੈਠਕ ਵਿਚ ਹਿੱਸਾ ਲੈਣ ਵਾਲੇ ਦੇਸ਼ ਮਾਰੇ ਗਏ ਯਾਤਰੀਆਂ ਦੇ ਘਰ ਵਾਲਿਆਂ ਦੇ ਲਈ ਹਰਜਾਨੇ ਅਤੇ ਘਟਨਾ ਦੀ ਜਾਂਚ ਨੂੰ ਲੈ ਕੇ ਚਰਚਾ ਕਰਨਗੇ। ਯਾਦ ਰਹੇ ਕਿ ਪਿਛਲੇ ਹਫ਼ਤੇ ਈਰਾਨ ਦੀ ਸੈਨਾ ਨੇ ਗਲਤੀ ਨਲ ਇੱਕ ਯਾਤਰੀ ਜਹਾਜ਼ 'ਤੇ ਮਿਜ਼ਾਈਲ ਦਾਗ ਦਿੱਤੀ ਸੀ, ਜਿਸ ਕਾਰਨ ਉਸ ਵਿਚ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ ਸੀ।
ਈਰਾਨ ਨੇ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ ਨੂੰ ਸਫਾਈ  ਦਿੱਤੀ ਕਿ ਜਹਾਜ਼ ਸੰਵੇਦਨਸ਼ੀਲ ਸੈਨਿਕ ਖੇਤਰ ਦੇ ਕੋਲ ਤੋਂ ਲੰਘ ਰਿਹਾ ਸੀ। ਇਸ 'ਤੇ ਪ੍ਰਤੀਕ੍ਰਿਆ ਜਤਾÀੁਂਦੇ ਹੋਏ ਵਾਡਿਮ ਪ੍ਰਿਸਤਾਯਕੋ ਨੇ ਕਿਹਾ, ਬਕਵਾਸ। ਸਾਡਾ ਜਹਾਜ਼ ਬਿਲਕੁਲ ਸਹੀ ਕੌਮਾਂਤਰੀ ਰੂਟ ਦੇ ਤਹਿਤ ਹੀ ਜਾ ਰਿਹਾ ਸੀ। ਉਨ੍ਹਾਂ ਕਿਹਾ ਮੈਨੂੰ ਮੀਡੀਆ ਤੋਂ ਜਾਣਕਾਰੀ ਮਿਲੀ ਕਿ ਸਾਡਾ ਜਹਾਜ਼ ਅਲੱਗ ਰੂਟ 'ਤੇ ਜਾ ਰਿਹਾ ਸੀ। ਹਾਂ ਅਜਿਹਾ ਸੀ ਕਿਉਂਕਿ ਮਿਜ਼ਾਈਲ ਉਸ 'ਤੇ ਹਮਲਾ ਕਰ ਚੁੱਕੀ ਸੀ ਅਤੇ ਉਹ ਖਤਮ ਹੋ ਚੁੱਕਾ ਸੀ। ਉਨ੍ਹਾਂ ਕਿਹਾ ਕਿ ਤਹਿਰਾਨ ਜਹਾਜ਼ ਦਾ ਬਲੈਕ ਬਾਕਸ ਕੀਵ ਨੂੰ ਦੇਣ ਲਈ ਤਿਆਰ ਹੋ ਗਿਆ ਹੈ।
ਪੰਜ ਦੇਸ਼ਾਂ ਵਿਚ ਯੂਕਰੇਨ ਤੋਂ ਇਲਾਵਾ ਕੈਨੇਡਾ, ਸਵੀਡਨ ਅਤੇ ਅਫ਼ਗਾÎਨਿਸਤਾਨ ਸ਼ਾਮਲ ਹਨ। ਹਾਲਾਂਕਿ ਪੰਜਵੇਂ ਦੇਸ਼ ਦਾ ਨਾਂ ਅਜੇ ਪਤਾ ਨਹੀਂ ਚਲਿਆ ਹੈ। ਕੈਨੇਡਾ ਦੇ ਕਰੀਬ 57 ਨਾਗਰਿਕ ਜਹਾਜ਼ ਵਿਚ ਸ਼ਾਮਲ ਸੀ। ਪ੍ਰੰਤੂ ਮੰਨਿਆ ਜਾ ਰਿਹਾ ਕਿ ਪੰਜਵਾਂ ਦੇਸ਼ ਬ੍ਰਿਟੇਨ ਹੋ ਸਕਦਾ ਹੈ। ਕੈਨੇਡਾ ਨੇ ਵੀ ਪਹਿਲਾਂ ਕਿਹਾ ਸੀ ਕਿ ਇਨ੍ਹਾਂ ਚਾਰਾਂ ਦੇਸ਼ਾਂ ਅਤੇ ਬ੍ਰਿਟੇਨ ਨੇ ਮ੍ਰਿਤਕਾਂ ਦੇ ਘਰ ਵਾਲਿਆਂ ਦਾ ਸਮਰਥਨ ਕਰਨ ਲਈ ਇੱਕ ਸਮੂਹ ਬਣਾਇਆ ਹੈ। ਵਿਦੇਸ਼ ਮੰਤਰੀ ਨੇ ਇਹ ਵੀ ਦੱਸਿਆ ਕਿ ਈਰਾਨ ਨੇ ਜਨਤਕ ਤੌਰ 'ਤੇ ਅਪਣੀ ਗਲਤੀ ਸਵੀਕਾਰਨ ਤੋਂ ਪਹਿਲਾਂ ਯੂਕਰੇਨ ਨੂੰ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ, ਇਸ ਘਟਨਾ ਵਿਚ ਜੋ ਵੀ ਜ਼ਿੰਮੇਵਾਰ ਹੈ, ਉਨ੍ਹਾਂ ਬਖਸ਼ਿਆ ਨਹੀਂ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.