ਵਾਸ਼ਿੰਗਟਨ, 14 ਜਨਵਰੀ, ਹ.ਬ. :  ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਮੁੜ ਈਰਾਨੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਅਮਰੀਕੀ ਹਵਾਈ ਹਮਲੇ ਵਿਚ ਹੋਈ ਮੌਤ ਦਾ ਬਚਾਅ ਕੀਤਾ। ਉਨ੍ਹਾਂ ਨੇ ਉਨ੍ਹਾਂ ਵਿਸ਼ਵ ਦਾ ਨੰਬਰ ਇੱਕ ਅੱਤਵਾਦੀ ਦੱਸਿਆ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦ ਈਰਾਨੀ ਲੋਕ ਅਪਣੀ ਹੀ ਸਰਕਾਰ ਦੇ ਖ਼ਿਲਾਫ਼ ਲਗਾਤਾਰ ਚਾਰ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਸੈਨਾ ਨੇ ਗਲਤੀ ਨਾਲ ਯੂਕਰੇਨ ਦੇ ਜਹਾਜ਼ ਨੂੰ ਡੇਗ ਦਿੱਤਾ ਜਿਸ ਵਿਚ 176 ਲੋਕਾਂ ਦੀ ਮੌਤ ਹੋ ਗਈ।
ਗਲਤੀ ਨਾਲ ਯਾਤਰੀ ਜਹਾਜ਼ ਨੂੰ ਨਿਸ਼ਾਨਾ ਬਣਾਉਣ ਕਾਰਨ ਕੌਮਾਂਤਰੀ ਆਲੋਚਨਾ ਦੇ ਨਾਲ ਨਾਲ ਈਰਾਨ ਅਪਣੇ ਹੀ ਘਰ ਵਿਚ ਘਿਰਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਜੋ ਲੋਕ ਅਪਣੇ ਕਮਾਂਡਰ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੇ ਸੀ ਹੁਣ ਉਹੀ ਅਪਣੀ ਸਰਕਾਰ ਦੇ ਖ਼ਿਲਾਫ਼ ਸੜਕਾਂ 'ਤੇ ਉਤਰ ਆਏ ਹਨ।
ਸਰਕਾਰੀ ਵਿਰੋਧੀ ਇਸ ਪ੍ਰਦਰਸ਼ਨ ਨੂੰ ਅਮਰੀਕਾ ਦਾ ਸਾਥ ਮਿਲਿਆ ਹੈ। ਰਾਸ਼ਟਰਪਤੀ ਟਰੰਪ ਨੇ ਇਸ ਸਬੰਧ ਵਿਚ ਕਈ ਟਵੀਟ ਕਰਕੇ ਕਿਹਾ ਕਿ ਸਰਕਾਰ ਨੂੰ ਪ੍ਰਦਸ਼ਨਕਾਰੀਆਂ ਦੀ ਆਵਾਜ਼ ਨਹੀਂ ਦਬਾਉਣੀ ਚਾਹੀਦੀ। ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਈਰਾਨ ਨੂੰ ਮੁੜ ਪ੍ਰਦਰਸਨਕਾਰੀਆਂ ਦਾ ਕਤਲੇਆਮ ਨਹੀਂ ਕਰਨਾ ਚਾਹੀਦਾ।
ਟਰੰਪ ਨੇ ਅਰਬੀ ਭਾਸ਼ਾ ਵਿਚ ਵੀ ਇੱਕ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਕੌਮੀ ਸੁਰੱਖਿਆ ਸਲਾਹਕਾਰ ਨੇ ਜਾਣਕਾਰੀ ਦਿੱਤੀ ਕਿ ਪਾਬੰਦੀਆਂ ਅਤੇ ਵਿਰੋਧ ਪ੍ਰਦਰਸ਼ਨਾਂ ਕਾਰਨ ਈਰਾਨ 'ਤੇ ਕਾਫੀ ਜ਼ਿਆਦਾ ਦਬਾਅ ਬਣ ਗਿਆ ਹੈ। ਇਸ ਕਾਰਨ ਉਹ ਗੱਲਬਾਤ ਲਈ ਮਜਬੂਰ ਹੋ ਰਿਹਾ। ਮੈਨੂੰ ਇਸ ਨਾਲ ਫਰਕ ਨਹੀਂ ਪੈਂਦਾ ਕਿ ਉਹ ਗੱਲਬਾਤ ਕਰਨੀ ਚਾਹੁੰਦੇ ਹਨ ਜਾਂ ਨਹੀਂ  ਇਹ ਉਨ੍ਹਾਂ 'ਤੇ ਨਿਰਭਰ ਹੈ। ਲੇਕਿਨ ਬਸ ਉਨ੍ਹਾਂ ਕੋਲ ਪਰਮਾਣੂ ਹਥਿਆਰ ਨਾ ਹੋਵੇ ਅਤੇ ਅਪਣੇ ਪ੍ਰਦਰਸ਼ਨਕਾਰੀਆਂ ਨੂੰ ਨਾ ਮਾਰੇ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.