ਤਹਿਰਾਨ, 14 ਜਨਵਰੀ, ਹ.ਬ. :  ਅਮਰੀਕੀ  ਸੰਸਦ ਨੇ ਹੇਠਲੇ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਨੇ ਉਮੀਦ ਜਤਾਈ ਕਿ ਰਾਸ਼ਟਰਪਤੀ ਦੇ ਵਿਰੁੱਧ ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਦੇ ਲਈ ਪੁਖਤਾ ਸਬੂਤ ਮਿਲੇ ਹਨ। ਹੇਠਲੇ ਸਦਨ ਵਿਚ ਰਾਸ਼ਟਰਪਤੀ ਦੇ ਵਿਰੁੱਧ ਸੁਣਵਾਈ ਤੋਂ ਪਹਿਲਾਂ ਪੇਲੇਸੀ ਦੇ ਇਸ ਬਿਆਨ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਸਪੀਕਾਰ ਨੈਂਸੀ ਪੇਲੋਸੀ ਮੰਗਲਵਾਰ ਨੂੰ ਵਿਰੋਧੀ ਡੈਮੋਕਰੇਟਿਕ ਕੌਕਸ ਦੇ ਨਾਲ ਬੈਠਕ ਕਰਨ ਵਾਲੀ ਹੈ। ਬੈਠਕ ਵਿਚ ਸਦਨ ਦੁਆਰਾ ਪਾਸ ਮਹਾਦੋਸ਼ ਦੇ ਦੋ ਆਰਟਿਕਲਸ ਨੂੰ ਭੇਜਣ ਦੇ ਲਈ ਜ਼ਰੂਰੀ ਰਸਮੀ ਮਤਦਾਨ ਦੀ ਤਿਆਰੀ ਵਿਚ ਚਰਚਾ ਹੋਣੀ ਹੈ। ਟਰੰਪ 'ਤੇ ਮਹਾਦੋਸ਼ ਪ੍ਰਕਿਰਿਆ ਚਲਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪੇਲੋਸੀ ਦੇ ਕੋਲ ਇਹ ਆਰਟਿਕਲਸ ਹਨ।
ਟਰੰਪ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 2020 ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਸੰਭਾਵਤ ਡੈਮੋਕਰੇਟਿਕ ਵਿਰੋਧੀ ਜੋਅ ਬਿਡੇਨ ਦਾ ਅਕਸ ਖਰਾਬ ਕਰਨ ਦੇ ਲਈ ਯੂਕਰੇਨੀ ਰਾਸ਼ਟਰਪਤੀ ਤੋਂ ਗੈਰ ਕਾਨੂੰਨੀ ਮਦਦ ਮੰਗੀ ਸੀ। ਪੇਲੋਸੀ ਨੂੰ ਉਮੀਦ ਹੈ ਕਿ ਸੈਨੇਟ ਦੇ ਰਿਪਬਲਿਕਨ ਨੇਤਾ ਮਿਚ ਮੈਕਕੋਨੇਲ ਗਵਾਹਾਂ ਅਤੇ ਮੁਕਦਮੇ ਵਿਚ ਨਵੇਂ ਸਬੂਤ ਦੇਣ ਦੇ ਲਈ ਸਹਿਮਤ ਹੋਣਗੇ।
ਉਨ੍ਹਾਂ ਕਿਹਾ ਕਿ ਅਸੀਂ ਮਹੱਤਵਪੂਰਣ ਕੰਮ ਪੂਰਾ ਕਰ ਦਿੱਤਾ ਹੈ। ਅਸੀਂ ਚਾਹੁੰਦੇ ਸੀ ਕਿ ਜਨਤਾ ਗਵਾਹਾਂ ਦੀ ਜ਼ਰੂਰਤ ਨੂੰ ਸਮਝੇ।  ਹੁਣ ਗੇਂਦ ਉਨ੍ਹਾਂ ਦੇ ਪਾਲੇ ਵਿਚ ਹੈ। ਜੇਕਰ ਰਿਪਬਲਿਕਨਾਂ ਨੇ ਭੁੱਲ ਕੀਤੀ ਤਾਂ ਉਨ੍ਹਾਂ ਇਸ ਦੀ ਕੀਮਤ ਚੁਕਾਉਣੀ ਹੋਵੇਗੀ।
ਰਾਸ਼ਟਰਪਤੀ ਟਰੰਪ ਨੇ ਇੱਕ ਸੁਝਾਅ ਦਿੰਦੇ ਹੋਏ ਸੈਨੇਟ ਨੂੰ ਕਿਹਾ ਕਿ ਉਨ੍ਹਾਂ ਖ਼ਿਲਾਫ਼ ਚਲ ਰਹੇ ਮਹਾਦੋਸ਼ ਦਾ ਮਾਮਲਾ ਖਾਰਜ ਕਰ ਦੇਣਾ ਚਾਹੀਦਾ। ਰਾਸ਼ਟਰਪਤੀ 'ਤੇ ਮਹਾਦੋਸ਼ ਦੇ ਲਈ ਕੁਝ ਹੀ ਦਿਨਾਂ ਵਿਚ ਸੈਨੇਟ ਦੀ ਕਾਰਵਾਈ ਸ਼ੁਰੂ ਹੋਵੇਗੀ। ਅਮਰੀਕੀ ਇਤਿਹਾਸ ਵਿਚ Îਇਹ ਤੀਜੀ ਰਾਸ਼ਟਰਪਤੀ ਮਹਾਦੋਸ਼ ਜਾਂਚ ਹੋਵੇਗੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.