ਤਹਿਰਾਨ, 14 ਜਨਵਰੀ, ਹ.ਬ. :  ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਵਿਚ ਇਜ਼ਰਾਈਲ ਨੇ ਅਮਰੀਕਾ ਦੀ ਮਦਦ ਕੀਤੀ ਸੀ। ਇੱਕ ਮੀਡੀਆ ਰਿਪੋਰਟ ਮੁਤਾਬਕ ਜਨਰਲ  ਸੁਲੇਮਾਨੀ ਨੂੰ ਮਾਰਨ ਦੇ ਆਪਰੇਸ਼ਨ ਵਿਚ ਇਜ਼ਰਾਈਲ ਨੇ ਕਈ ਖੁਫ਼ੀਆ ਜਾਣਕਾਰੀਆਂ ਅਮਰੀਕੀ ਏਜੰਸੀਆਂ ਨੂੰ ਦਿੱਤੀਆਂ ਸਨ। ਅਮਰੀਕੀ ਅਪਰੇਸ਼ਨ ਦੇ ਬਾਰੇ ਵਿਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਵੀ ਪਹਿਲਾਂ ਤੋਂ ਜਾਣਕਾਰੀ ਸੀ।
ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ ਨੇਤਨਯਾਹੂ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨਾਲ ਇਸ ਬਾਰੇ ਗੱਲਬਾਤ ਕੀਤੀ ਸੀ। ਇਸ ਖੁਲਾਸੇ ਤੋਂ ਬਾਅਦ ਹੁਣ ਇਜ਼ਰਾਈਲ ਅਤੇ ਈਰਾਨ ਦੇ ਵਿਚ ਤਣਾਅ ਵਧ ਸਕਦਾ ਹੈ। ਐਨਬੀਸੀ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਈਰਾਨ ਦੇ ਇਸਲਾਮੀ ਰੇਵੋਲਿਊਸ਼ਨਰੀ ਗਾਰਡ ਕੋਰ ਦੇ ਸੀਨੀਅਰ ਜਨਰਲ ਸੁਲੇਮਾਨੀ ਦੀ ਸੀਰੀਆਈ ਏਅਰਪੋਰਟ 'ਤੇ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਜ਼ਰਾਈਲ ਨੇ ਇਸ ਦੀ ਪੁਸ਼ਟੀ ਕਰਨ ਵਿਚ ਮਦਦ ਕੀਤੀ ਸੀ।
ਇਰਾਕ ਦੇ ਦਮਿਸ਼ਕ ਤੋਂ ਬਗਦਾਦ ਦੀ ਉਡਾਣ ਭਰਨ ਦੀ ਜਾਣਕਾਰੀ ਦਿੱਤੀ ਸੀ। ਤਿੰਨ ਜਨਵਰੀ ਨੂੰ ਸੁਲੇਮਾਨੀ ਦੇ ਖ਼ਿਲਾਫ਼ ਆਰਪੇਸ਼ਨ ਦੇ ਲਈ ਸਹੀ ਜਾਣਕਾਰੀ ਮਿਲਦੇ ਹੀ ਹਮਲੇ ਨੂੰ ਅੰਜਾਮ ਦਿੱਤਾ ਗਿਆ। ਅਮਰੀਕੀ ਏਜੰਸੀਆਂ ਕਈ ਸਾਲਾਂ ਤੋਂ ਸੁਲੇਮਾਨੀ ਦੀ ਹਰ ਸਰਗਰਮੀ 'ਤੇ ਨਜ਼ਰ ਰੱਖ ਰਹੀ ਸੀ। ਈਰਾਨੀ ਜਨਰਲ ਕਿੱਥੇ ਜਾਂਦਾ ਹੈ ਕਿੰਨੇ ਲੋਕਾਂ ਦੇ ਨਾਲ ਜਾਂਦੇ ਹਨ, ਸੁਰੱਖਿਆ ਦੇ ਇੰਤਜਾਮ ਜਿਹੀ ਤਮਾਮ ਜਾਣਕਾਰੀਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਅਮਰੀਕੀ ਏਜੰਸੀਆਂ ਨੂੰ ਸੁਲੇਮਾਨੀ 'ਤੇ ਹਵਾਈ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਰਾਇਟਰਸ ਨੇ ਵੀ ਅਪਣੀ Îਇੱਕ ਰਿਪੋਰਟ ਵਿਚ ਦੱਸਿਆ ਕਿ ਸੁਲੇਮਾਨੀ ਦੇ ਬਾਰੇ ਵਿਚ ਖੁਫ਼ੀਆ ਜਾਣਕਾਰੀ ਦੇਣ ਵਿਚ ਇੱਕ ਏਅਰਲਾਈਨਜ਼ ਦੇ ਕੁਝ ਕਰਮਚਾਰੀ ਵੀ ਸ਼ਾਮਲ ਸੀ। ਇਨ੍ਹਾਂ ਵਿਚੋਂ ਇੱਕ ਦਮਿਸ਼ਕ ਏਅਰਪੋਰਟ 'ਤੇ ਕੰਮ ਕਰਦਾ ਸੀ।  3-4 ਹੋਰ ਵੀ ਜਾਸੂਸ ਸੀ ਜਿਨ੍ਹਾਂ ਅਮਰੀਕੀ ਏਜੰਸੀਆਂ ਨੂੰ ਸੁਲੇਮਾਨੀ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.