ਬਗਦਾਦ, 14 ਜਨਵਰੀ, ਹ.ਬ. :  ਇਰਾਕ ਦੇ ਬਸਰਾ ਸ਼ਹਿਰ ਵਿਚ ਪਿਛਲੇ ਹਫ਼ਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਨੂੰ ਕਵਰ ਕਰਦਿਆਂ ਦੋ ਪੱਤਰਕਾਰਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਰਾਕ ਸਥਿਤ ਅਮਰੀਕੀ ਦੂਤਘਰ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਦੂਤਘਰ ਨੇ ਇਸ ਨੂੰ ਪ੍ਰੈੱਸ ਦੀ ਆਜ਼ਾਦੀ ਕੁਚਲਣ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਮ੍ਰਿਤਕਾਂ 'ਚ ਇਕ ਪੱਤਰਕਾਰ ਅਹਿਮਦ ਅਬਦੇਲ ਸਮਦ (49) ਤੇ ਦੂਜੇ ਕੈਮਰਾਮੈਨ ਸਫ਼ਾ ਘਲੀ (37) ਸਮਜ ਨਿੱਜੀ ਨਿਊਜ਼ ਚੈਨਲ ਦਿਜਲਾ ਟੀਵੀ ਲਈ ਕੰਮ ਕਰਦੇ ਸਨ। ਚਸ਼ਮਦੀਦਾਂ ਅਨੁਸਾਰ, ਕਵਰੇਜ ਦੌਰਾਨ ਗੱਡੀ 'ਚ ਆਏ ਕੁਝ ਹਥਿਆਰਬੰਦ ਲੋਕਾਂ ਨੇ ਦੋਵਾਂ ਨੂੰ ਗੋਲੀ ਮਾਰ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਤੋਂ ਕੁਝ ਘੰਟੇ ਪਹਿਲਾਂ ਹੀ ਸਮਦ ਨੇ ਇਕ ਵੀਡੀਓ ਪੋਸਟ ਕੀਤੀ ਸੀ ਜਿਸ ਵਿਚ ਇਰਾਕੀ ਸੁਰੱਖਿਆ ਮੁਲਾਜ਼ਮ ਅਮਰੀਕੀ ਦੂਤਘਰ ਦੇ ਬਾਹਰ ਪ੍ਰਦਰਸ਼ਨਕਾਰੀਆਂ 'ਤੇ ਕੋਈ ਕਾਰਵਾਈ ਕਰਦਿਆਂ ਨਾ ਦਿਸੇ ਪਰ ਬਸਰਾ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਰਹੇ ਸਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.