ਛੇ ਵਿਅਕਤੀ ਜ਼ਖਮੀ, ਹਸਪਤਾਲ 'ਚ ਕਰਵਾਇਆ ਗਿਆ ਭਰਤੀ

ਟੋਰਾਂਟੋ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਉਨਟਾਰੀਓ ਅਧੀਨ ਆਉਂਦੇ ਕਸਬਾ ਵਿਟਬੀ ਵਿੱਚ ਕਈ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ, ਜਿਸ ਕਾਰਨ 6 ਵਿਅਕਤੀ ਗੰਭੀਰ ਜ਼ਖਮੀ ਹੋਏ। ਇਹ ਹਾਦਸਾ ਹਾਈਵੇਅ-7 ਅਤੇ ਲੇਕਰਿਜ ਰੋਡ 'ਤੇ ਵਾਪਰਿਆ। ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਜ਼ਖਮੀ ਹੋਏ ਵਿਅਕਤੀਆਂ ਵਿੱਚੋਂ ਦੋ ਨੂੰ ਟੋਰਾਂਟੋ ਦੇ ਇੱਕ ਟਰੌਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ, ਜਦਕਿ ਚਾਰ ਜ਼ਖਮੀਆਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਨ•ਾਂ ਸਾਰੇ ਜ਼ਖਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਜਾਂਚ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਰਾਹ ਵਿੱਚੋਂ ਹਟਾਉਣ ਲਈ ਕੁਝ ਘੰਟੇ ਇਸ ਖੇਤਰ ਦੀਆਂ ਸੜਕਾਂ ਬੰਦ ਰੱਖੀਆਂ ਗਈਆਂ। ਇਸ ਮਗਰੋਂ ਇਨ•ਾਂ ਨੂੰ ਖੋਲ• ਦਿੱਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.