ਫਸਟ ਡਿਗਰੀ ਮਰਡਰ ਦੇ ਲੱਗੇ ਚਾਰਜ, ਦੋ ਪਿਸਤੌਲਾਂ ਹੋਈਆਂ ਬਰਾਮਦ

ਮਾਲਵਰਨ (ਉਨਟਾਰੀਓ), 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਦੇ ਨਜ਼ਦੀਕੀ ਸ਼ਹਿਰ ਮਾਲਵਰਨ ਵਿੱਚ ਬੀਤੇ ਦਿਨੀਂ ਅੰਡਰਗਰਾਊਂਡ ਪਾਰਕਿੰਗ ਵਿੱਚ ਕਿਸੇ ਨੇ ਇੱਕ 43 ਸਾਲਾ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਟੋਰਾਂਟੋ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ•ਾਂ 'ਤੇ ਫਸਟ ਡਿਗਰੀ ਮਰਡਰ ਦੇ ਚਾਰਜ ਲੱਗੇ ਹਨ। ਬੀਤੀ 31 ਦਸੰਬਰ ਨੂੰ ਸ਼ਾਮ ਲਗਭਗ 6 ਵਜੇ ਮਾਲਵਰਨ ਦੇ ਨੀਲਸਨ ਰੋਡ ਐਂਡ ਕਰੋਅ ਟਰੇਲ ਦੇ ਨੇੜੇ ਜ਼ਮੀਨਦੋਜ਼ ਪਾਰਕਿੰਗ ਵਿੱਚ 43 ਵਿਅਕਤੀ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਸੀ। ਇਸ ਮਗਰੋਂ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ ਸੀ। ਉਸ ਵਿਅਕਤੀ ਦੀ ਪਛਾਣ 43 ਸਾਲਾ ਕਲਿੰਟਨ ਫਿਲ ਵਿਲੀਅਮਜ਼ ਵਜੋਂ ਹੋਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.