21 ਜਨਵਰੀ ਤੱਕ ਚੱਲੇਗੀ ਬੈਠਕ

ਔਟਾਵਾ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੈਨੀਟੋਬਾ ਸੂਬੇ ਦੇ ਸ਼ਹਿਰ ਵਿੰਨੀਪੈਗ ਵਿੱਚ 19 ਤੋਂ 21 ਜਨਵਰੀ ਤੱਕ ਕੈਬਨਿਟ ਮੀਟਿੰਗ ਕਰਨਗੇ। ਇਸ ਦਾ ਐਲਾਨ ਕਰਦਿਆਂ ਉਨ•ਾਂ ਕਿਹਾ ਕਿ ਵਿੰਨੀਪੈਗ ਇੱਕ ਵਿਲੱਖਣ ਸ਼ਹਿਰ ਹੈ, ਜਿਹੜਾ ਕਿ ਇਸ ਇਲਾਕੇ ਲਈ ਮਹੱਤਵਪੂਰਨ ਆਰਥਿਕ ਅਤੇ ਸੱਭਿਆਚਾਰਕ ਕੇਂਦਰ ਮੰਨਿਆ ਜਾਂਦਾ ਹੈ। ਇੱਥੇ ਲਾਭਕਾਰੀ ਕੈਬਨਿਟ ਮੀਟਿੰਗ ਕਰਨ ਲਈ ਉਹ ਤਤਪਰ ਹਨ।
ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਅਕਤੂਬਰ ਮਹੀਨੇ 'ਚ ਹੋਈਆਂ ਫੈਡਰਲ ਚੋਣਾਂ ਵਿੱਚ ਕੈਨੇਡੀਅਨ ਨਾਗਰਿਕਾਂ ਨੇ ਲਿਬਰਲਾਂ ਦੇ ਹੱਕ ਵਿੱਚ ਫ਼ਤਵਾ ਦੇ ਕੇ ਇਹ ਸਪੱਸ਼ਟ ਸੁਨੇਹਾ ਦਿੱਤਾ ਸੀ ਕਿ ਉਹ ਅਜਿਹੀ ਸਰਕਾਰ ਚਾਹੁੰਦੇ ਹਨ, ਜਿਹੜੀ ਸਾਂਝਾ ਆਧਾਰ ਲੱਭਦੀ ਹੈ। ਇਹ ਯਕੀਨੀ ਬਣਾਉਂਦੀ ਹੈ ਕਿ ਆਧੁਨਿਕ ਮਜ਼ਬੂਤ ਅਤੇ ਵਿਕਾਸਸ਼ੀਲ ਆਰਥਿਕਤਾ ਦਾ ਹਰ ਇੱਕ ਭਾਈਚਾਰੇ ਅਤੇ ਹਰ ਖੇਤਰ ਨੂੰ ਲਾਭ ਹੋਵੇ।  ਸਾਡੀ ਸਰਕਾਰ ਉਨ•ਾਂ ਦੀਆਂ ਉਮੀਦਾਂ 'ਤੇ ਖ਼ਰਾ ਉਤਰੇਗੀ।
ਵਿੰਨੀਪੈਗ ਵਿੱਚ ਕੀਤੀ ਜਾ ਰਹੀ ਕੈਬਨਿਟ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਸ ਦੇ ਮੰਤਰੀ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨਗੇ, ਜਿਨ•ਾਂ ਵਿੱਚ ਜਲਵਾਯੂ ਤਬਦੀਲੀ ਨਾਲ ਲੜਨ, ਮੱਧਵਰਗ ਨੂੰ ਮਜ਼ਬੂਤ ਕਰਨ, ਸੁਲ•ਾ ਦੇ ਰਾਹ ਤੁਰਨ, ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਅਤੇ ਵਿਸ਼ਵ ਚੁਣੌਤੀਆਂ ਦਾ ਜਵਾਬ ਦੇਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਣਾ ਸ਼ਾਮਲ ਹੈ। ਇਹ ਤਿੰਨ ਦਿਨ ਦੀ ਕੈਬਨਿਟ ਮੀਟਿੰਗ ਇੱਕ ਮਹੱਤਵਪੂਰਨ ਮੌਕਾ ਹੈ, ਜਿਸ ਰਾਹੀਂ ਅੱਗੇ ਵਧਣ ਲਈ ਮੁੱਖ ਤਰਜੀਹਾਂ ਨੂੰ ਪੇਸ਼ ਕਰਨ ਦੇ ਨਾਲ-ਨਾਲ ਇੱਕ ਖੁੱਲ•ਾ ਅਤੇ ਸਹਿਯੋਗਪੂਰਨ ਰਾਹ ਬਣਾਇਆ ਜਾ ਸਕਦਾ ਹੈ।  ਟਰੂਡੋ ਨੇ ਕਿਹਾ ਕਿ ਲਿਬਰਲ ਸਰਕਾਰ ਸੂਬਿਆਂ, ਪ੍ਰਦੇਸ਼ਾਂ, ਮਿਊਂਸਪੈਲਟੀਜ਼, ਮੂਲਵਾਸੀ ਲੋਕਾਂ, ਹਿੱਤਧਾਰਕਾਂ ਅਤੇ ਉਦਯੋਗ ਨਾਲ ਉਨ•ਾਂ ਮੁੱਦਿਆਂ 'ਤੇ ਕੰਮ ਕਰਨਾ ਜਾਰੀ ਰੱਖੇਗੀ, ਜਿਹੜੇ ਕੈਨੇਡੀਅਨ ਲੋਕਾਂ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹਨ। ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸਰਕਾਰ ਕੈਨੇਡਾ ਨੂੰ ਇੱਕ ਵਧੀਆ ਮੁਲਕ ਬਣਾਉਣ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.