ਇਮਾਰਤ ਦੀ 18ਵੀਂ ਮੰਜ਼ਿਲ 'ਚ ਪੈਂਦੇ ਕਮਰੇ ਨੂੰ ਅਚਾਨਕ ਲੱਗੀ ਸੀ ਅੱਗ

ਸਕਾਰਬਰੋ (ਟੋਰਾਂਟੋ), 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਦੇ ਸਕਾਰਬਰੋ ਇਲਾਕੇ ਵਿੱਚ ਇੱਕ ਔਰਤ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸਕਾਰਬਰੋ ਅਪਾਰਟਮੈਂਟ ਬਿਲਡਿੰਗ ਦੀ 18ਵੀਂ ਮੰਜ਼ਿਲ ਵਿੱਚ ਇਕ ਕਮਰੇ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇੱਕ ਔਰਤ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੀ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਟੋਰਾਂਟੋ ਦੇ ਫਾਇਰ ਵਿਭਾਗ ਅਧਿਕਾਰੀ ਕੈਪਟਨ ਡੇਵਿਡ ਏਕਰਮੈਨ ਨੇ ਦੱਸਿਆ ਕਿ ਅੱਗ ਬੁਝਾਊ ਵਿਭਾਗ ਦੇ ਅਮਲੇ ਨੂੰ ਤੜਕੇ ਲਗਭਗ 3 ਵਜ ਕੇ 5 ਮਿੰਟ 'ਤੇ ਵਾਰਡਨ ਐਂਡ ਸ਼ੇਫ਼ਾਰਡ ਐਵੇਨਿਊ ਦੇ ਉੱਤਰ-ਪੂਰਬ ਵੱਲ ਪੈਂਦੇ 25 ਬੇਅ ਮਿੱਲਜ਼ ਬੁਲੇਵਾਰਡ ਤੋਂ ਅੱਗ ਲੱਗਣ ਦੀ ਘਟਨਾ ਵਾਪਰਨ ਸਬੰਧੀ ਫੋਨ ਆਇਆ ਸੀ। ਜਦੋਂ ਅਮਲਾ ਮੌਕੇ 'ਤੇ ਪੁੱਜਾ ਤਾਂ ਇਮਾਰਤ ਦੀ 18ਵੀਂ ਮੰਜ਼ਿਲ ਵਿੱਚ ਪੈਂਦੇ ਇੱਕ ਕਮਰੇ ਨੂੰ ਅੱਗ ਲੱਗੀ ਹੋਈ, ਜਿਸ ਦੀਆਂ ਲਪਟਾਂ ਇਮਾਰਤ ਤੋਂ ਬਾਹਰ ਦਿਖਾਈ ਦੇ ਰਹੀਆਂ ਸਨ। ਇਸ ਦੌਰਾਨ ਕਮਰੇ ਦੇ ਬਾਥਟੱਬ ਵਿੱਚੋਂ ਇੱਕ ਔਰਤ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੀ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਕਾਂਸਟੇਬਲ ਵਿਕਟਰ ਵੌਂਗ ਨੇ 'ਸੀਪੀ24' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਅੱਗ ਲੱਗਣ ਦੀ ਘਟਨਾ ਅਤੇ ਔਰਤ ਦੀ ਮੌਤ ਨੂੰ ਸ਼ੱਕੀ ਨਿਗਾਹਾਂ ਨਾਲ ਵੇਖ ਰਹੀ ਹੈ। ਇਸ ਘਟਨਾ ਦੀ ਹੋਮੀਸਾਈਡ ਡਿਟੈਕਟਿਵਜ਼ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਅਜੇ ਅੱਗ ਲੱਗਣ ਦੇ ਕਾਰਨਾਂ ਜਾਂ ਨੁਕਸਾਨ ਆਦਿ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।  

ਹੋਰ ਖਬਰਾਂ »

ਹਮਦਰਦ ਟੀ.ਵੀ.