ਐਬਟਸਫੋਰਡ, 15 ਜਨਵਰੀ, ਹ.ਬ. : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਚਮੰਡ ਦੇ ਅਨਿਲ ਸੰਘੇੜਾ ਨੇ ਬ੍ਰਿਟਿਸ਼  ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਮਾਰਗਟ ਫਲੈਮਿੰਗ ਅੱਗੇ ਪੇਸ਼ ਹੋ ਕੇ ਪ੍ਰਦੀਪ ਟੈਰੀ ਦੂਲੇ ਦੇ ਕਤਲ ਦਾ ਗੁਨਾਹ ਕਬੂਲਿਆ ਹੈ ਜਿਸ ਨੂੰ ਅਦਾਲਤ ਵਲੋਂ ਸਜ਼ਾ ਸੁਣਾਉਣ ਦੀ ਤਰੀਕ ਬਾਅਦ ਵਿਚ ਮੁਕਰਰ ਕੀਤੀ ਜਾਵੇਗੀ। ਘਟਨਾ 15 ਅਪ੍ਰੈਲ 2017 ਦੀ ਹੈ ਜਦੋਂ ਵੈਨਕੂਵਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫਰੇਜ਼ਰ ਵਿਊ ਹਾਲ ਵਿਚ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਉਸ ਸਮੇਂ ਹਾਲ ਹੀ ਵਿਚ ਇੱਕ ਵਿਆਹ ਸਮਾਗਮ ਦੀ ਪਾਰਟੀ ਚਲ ਰਹੀ ਸੀ। ਮ੍ਰਿਤਕ ਪ੍ਰਦੀਪ ਟੈਰੀ ਦੂਲੇ Îਇੱਕ ਮਹਿਮਾਨ ਵਜੋਂ ਵਿਆਹ ਦੀ ਪਾਰਟੀ 'ਤੇ ਗਿਆ ਸੀ। ਪਹਿਲਾਂ ਤੋਂ ਪੁਲਿਸ ਨੇ ਉਸ ਦੀ ਮੌਤ ਨੂੰ ਕੁਦਰਤੀ ਸਮਝਿਆ ਸੀ ਪਰ ਬਾਅਦ ਵਿਚ ਪੁਲਿਸ ਦੇ ਹੱਥ ਹੋਰ ਕੁਝ ਅਜਿਹੇ ਸਬੂਤ ਲੱਗੇ ਕਿ ਪੁਲਿਸ ਨੇ ਪ੍ਰਦੀਪ ਦੂਲੇ ਦਾ ਕਤਲ ਹੋਇਆ ਮੰਨ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਖਤਾ ਸਬੂਤਾਂ 'ਤੇ 10 ਹਫ਼ਤੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਅਨਿਲ ਸੰਘੇੜਾ ਨੂੰ 28 ਜੂਨ, 2017 ਨੂੰ ਪ੍ਰਦੀਪ ਟੈਰੀ ਦੂਲੇ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.