ਤਹਿਰਾਨ, 15 ਜਨਵਰੀ, ਹ.ਬ. : ਈਰਾਨ ਨੇ ਮੰਗਲਵਾਰ  ਨੂੰ ਐਲਾਨ ਕੀਤਾ ਕਿ ਬੀਤੇ ਹਫ਼ਤੇ ਤਹਿਰਾਨ ਨੇੜੇ ਯੂਕਰੇਨ ਦੇ ਹਵਾਈ ਜਹਾਜ਼ ਨੂੰ ਡੇਗੇ ਜਾਣ ਸਬੰਧੀ ਪਹਿਲੀ ਗ੍ਰਿਫਤਾਰੀ ਹੋਈ ਹੈ। ਉਕਤ ਘਟਨਾ ਨੂੰ ਲੈ ਕੇ ਦੇਸ਼ ਵਿਚ ਬੀਤੇ 4 ਦਿਨ ਤੋਂ ਲਗਾਤਾਰ ਸਰਕਾਰ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ।
ਟੀਵੀ 'ਤੇ ਪ੍ਰਸਾਰਤ ਪ੍ਰੈਸ ਕਾਨਫਰੰਸ ਦੌਰਾਨ ਉਕਤ ਗ੍ਰਿਫਤਾਰੀ ਬਾਰੇ ਐਲਾਨ ਕੀਤਾ ਗਿਆ। ਇਹ ਨਹੀਂ ਦੱਸਿਆ ਗਿਆ ਕਿ ਉਕਤ ਹੋਈ ਪਹਿਲੀ ਗ੍ਰਿਫ਼ਤਾਰੀ ਦੌਰਾਨ ਕਿੰਨੇ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ। ਇੱਕ ਬੁਲਾਰੇ ਨੇ ਸਿਰਫ ਇੰਨਾ ਹੀ ਕਿਹਾ ਕਿ ਵਿਆਪਕ ਜਾਂਚ ਤੋਂ ਬਾਅਦ ਪਹਿਲੀ ਗ੍ਰਿਫ਼ਤਾਰੀ ਕੀਤੀ ਗਈ। ਇਸ ਤੋਂ ਕੁਝ ਦੇਰ ਬਾਅਦ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਸੀ ਕਿ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਸਿਰਫ ਉਹ ਵਿਅਕਤੀ ਹੀ ਜ਼ਿੰਮੇਵਾਰ ਨਹੀਂ ਹੈ, ਜਿਸ ਨੇ ਮਿਜ਼ਾਈਲ ਦਾ ਬਟਨ ਦਬਾਇਆ ਹੋਵੇਗਾ। ਕਈ ਹੋਰ ਵਿਅਕਤੀ ਵੀ ਇਸ ਲਈ ਜ਼ਿੰਮੇਵਾਰ ਹੋਣਗੇ।
ਗ੍ਰਿਫਤਾਰੀਆਂ ਦੇ ਨਾਲ ਹੀ ਈਰਾਨ ਸਰਕਾਰ ਨੇ ਹਵਾਈ ਜਹਾਜ਼ ਡੇਗਣ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਈਰਾਨੀ ਰਾਸ਼ਟਰਪਤੀ ਨੇ ਕਿਹਾ ਕਿ ਜਾਂਚ ਲਈ ਵਿਸ਼ੇਸ਼ ਅਦਾਲਤ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.