ਮੁੰਬਈ, 15 ਜਨਵਰੀ, ਹ.ਬ. :  ਇੱਕ ਸਕੂਟੀ 'ਤੇ ਜਾ ਰਹੇ ਤਿੰਨ ਨੌਜਵਾਨਾਂ ਨੂੰ ਰੋਕਣਾ ਟਰੈਫ਼ਿਕ ਪੁਲਿਸ ਕਾਂਸਟੇਬਲ ਨੂੰ ਮਹਿੰਗਾ ਪੈ ਗਿਆ। ਸਕੂਟੀ ਚਲਾ ਰਹੇ ਨੌਜਵਾਨ ਨੇ ਉਥੋਂ ਭੱਜਣ ਦੇ ਚੱਕਰ ਵਿਚ ਉਸ ਨੂੰ ਦਰੜ ਦਿੱਤਾ। ਇਸ ਦੌਰਾਨ ਕਾਂਸਟੇਬਲ ਬੁਰੀ ਤਰ੍ਹਾਂ ਫੱਟੜ ਹੋ ਗਿਆ।
ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਤਿੰਨੋਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਹਾਦਸੇ ਵਿਚ 52 ਸਾਲਾ ਟਰੈਫਿਕ ਕਾਂਸਟੇਬਲ ਸ਼ਰਦ ਪਾਟਿਲ ਜ਼ਖਮੀ ਹੋਇਆ ਹੈ। ਜਾਣ ਬੁੱਝ ਕੇ ਕਾਂਸਟੇਬਲ ਨੂੰ ਦਰੜਨ ਦੇ ਦੋਸ਼ ਵਿਚ ਪੁਲਿਸ ਨੇ ਰਾਜੇਸ਼ ਚੌਹਾਨ, ਨਿਲੇਸ਼ ਰਾਠੌੜ ਅਤੇ ਗੋਵਿੰਦ ਰਾਠੌੜ ਨਾਂ ਦੇ ਨੌਜਵਾਂਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋ ਵੀਡੀਓ ਸਾਹਮਣੇ ਆਇਆ ਹੈ, ਉਸ ਵਿਚ ਕਾਂਸਟੇਬਲ ਡਿਊਟੀ 'ਤੇ ਤੈਨਾਤ ਸੀ। ਕਾਂਸਟੇਬਲ ਸੜਕ ਦੇ ਵਿਚਕਾਰ ਖੜ੍ਹਾ ਹੋ ਕੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਕਾਂਸਟੇਬਲ ਨੂੰ ਦੇਖ ਕੇ ਸਕੂਟੀ ਚਲਾ ਰਹੇ ਰਾਜੇਸ਼ ਚੌਹਾਨ ਨੇ ਗੱਡੀ ਦੀ ਸਪੀਡ ਤੇਜ਼ ਕਰ ਦਿੱਤੀ ਅਤੇ ਸਾਹਮਣੇ ਖੜ੍ਹੇ ਕਾਂਸਟੇਬਲ ਨੂੰ ਟੱਕਰ ਮਾਰੀ।
ਟੱਕਰ ਐਨੀ ਭਿਆਨਕ ਸੀ ਕਿ ਕਾਂਸਟੇਬਲ ਸੜਕ 'ਤੇ ਕਾਫੀ ਦੂਰ ਤੱਕ ਘਸੀਟਦਾ ਗਿਆ। ਇਸ ਦੌਰਾਨ ਉਸ ਦੇ ਹੱਥ, ਪੈਰ ਅਤੇ ਸਿਰ ਵਿਚ ਸੱਟਾਂ ਲੱਗੀਆਂ ਹਨ। ਤਿੰਨੋਂ ਮੁੰਡੇ ਹਾਦਸੇ ਤੋਂ ਬਾਅਦ ਉਥੋਂ ਭੱਜਣ ਲੱਗੇ । ਇਸੇ ਦੌਰਾਨ Îਇੱਕ ਹੋਰ ਟਰੈਫਿਕ ਕਾਂਸਟੇਬਲ ਨੇ ਉਨ੍ਹਾਂ ਫੜ ਲਿਆ। ਹਾਲਾਂਕਿ ਅਪਣੀ ਸਫਾਈ ਵਿਚ ਮੁੰਡਿਆਂ ਨੇ ਕਿਹਾ ਕਿ ਬਰੇਕ ਲਾਉਣ ਦੌਰਾਨ ਉਨ੍ਹਾਂ ਦੀ ਟੱਕਰ ਸੜਕ ਵਿਚ ਖੜ੍ਹੇ ਕਾਂਸਟੇਬਲ ਨਾਲ ਹੋਈ।

ਹੋਰ ਖਬਰਾਂ »

ਹਮਦਰਦ ਟੀ.ਵੀ.