ਕੈਨੇਡਾ 'ਚ ਪਹਿਲੇ ਸਿੱਖ ਤੇ ਗਦਰੀ ਭਾਈ ਮੇਵਾ ਸਿੰਘ ਨੂੰ 1915 'ਚ ਦਿੱਤੀ ਗਈ ਸੀ ਫਾਂਸੀ
ਨਿਊ ਵੈਸਟਮਿੰਸਟਰ (ਬ੍ਰਿਟਿਸ਼ ਕੋਲੰਬੀਆ), 15 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪੈਂਦੇ ਸ਼ਹਿਰ ਨਿਊ ਵੈਸਟਮਿੰਸਟਰ ਨੇ '11 ਜਨਵਰੀ ਨੂੰ ਭਾਈ ਮੇਵਾ ਸਿੰਘ ਦਿਵਸ' ਐਲਾਨ ਦਿੱਤਾ ਹੈ। ਦੱਸ ਦੇਈਏ ਕਿ ਕੈਨੇਡਾ ਵਿੱਚ ਪਹਿਲੇ ਸਿੱਖ ਅਤੇ ਗਦਰੀ ਭਾਈ ਮੇਵਾ ਸਿੰਘ ਨੂੰ 11 ਜਨਵਰੀ 1915 ਨੂੰ ਫਾਂਸੀ ਦੇ ਦਿੱਤੀ ਗਈ ਸੀ। ਇਸ ਮਗਰੋਂ ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਭਾਈ ਮੇਵਾ ਸਿੰਘ ਨੂੰ ਬੇਕਸੂਰ ਕਰਾਰ ਦਿੰਦੇ ਹੋਏ ਇਸ ਦੇ ਲਈ ਸਿੱਖ ਭਾਈਚਾਰੇ ਕੋਲੋਂ ਮੁਆਫ਼ੀ ਮੰਗੀ ਸੀ।
ਦੱਸ ਦੇਈਏ ਕਿ ਗਦਰ ਪਾਰਟੀ ਦੇ ਮੈਂਬਰ ਭਾਈ ਮੇਵਾ ਸਿੰਘ ਲੋਪੋਕੇ, ਖਾਲਸਾ ਦੀਵਾਨ ਸੋਸਾਇਟੀ ਦੇ ਉਨ•ਾਂ ਸੰਸਥਾਪਕਾਂ ਵਿੱਚੋਂ ਇੱਕ ਸਨ, ਜਿਨ•ਾਂ ਨੇ ਉੱਤਰੀ ਅਮਰੀਕਾ ਵਿੱਚ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਸੀ। ਕੈਨੇਡਾ ਵਿੱਚ ਪਹਿਲੇ ਸਿੱਖ ਅਤੇ ਗ਼ਦਰੀ ਭਾਈ ਮੇਵਾ ਸਿੰਘ ਨੂੰ 11 ਜਨਵਰੀ 1915 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਨਿਊ ਵੈਸਟਮਿੰਸਟਰ ਵਿਖੇ ਫਾਂਸੀ ਦੇ ਦਿੱਤੀ ਗਈ ਸੀ ਅਤੇ ਹੁਣ ਇਸੇ ਸ਼ਹਿਰ ਨੇ '11 ਜਨਵਰੀ ਨੂੰ ਭਾਈ ਮੇਵਾ ਸਿੰਘ ਦਿਵਸ' ਵਜੋਂ ਮਾਨਤਾ ਦੇ ਦਿੱਤੀ ਹੈ।
ਇਸ ਦਾ ਐਲਾਨ ਅੱਜ ਨਿਊ ਵੈਸਟਮਿੰਸਟਰ ਦੇ ਮੇਅਰ ਜੋਨਾਥਨ ਕੋਟੇ ਨੇ ਕੀਤਾ। ਉਨ•ਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਕੈਨੇਡਾ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਭਾਈ ਮੇਵਾ ਸਿੰਘ ਸਿੱਖ ਭਾਈਚਾਰੇ ਦੇ ਇੱਕ ਸਤਿਕਾਰਯੋਗ ਨੇਤਾ ਸਨ। ਉਨ•ਾਂ ਨੇ ਨਸਲਵਾਦ ਵਿਰੁੱਧ ਅਤੇ ਸਿੱਖਾਂ ਤੇ ਦੱਖਣੀ ਏਸ਼ੀਆ ਦੇ ਪ੍ਰਵਾਸੀਆਂ ਦੇ ਸਨਮਾਨ ਲਈ ਲੜਾਈ ਲੜਦਿਆਂ ਆਪਣੀ ਜਾਨ ਗੁਆ ਦਿੱਤੀ।
ਮੇਵਾ ਸਿੰਘ ਦਿਵਸ ਦਾ ਐਲਾਨ ਕਰਨ 'ਤੇ ਸੁਖ ਸਾਗਰ ਸਾਹਿਬ ਗੁਰਦੁਆਰਾ ਦੇ ਪ੍ਰਧਾਨ ਹਰਭਜਨ ਸਿੰਘ ਅਟਵਾਲ ਨੇ ਸਿੱਖ ਭਾਈਚਾਰੇ ਵੱਲੋਂ ਇੱਕ ਕਿਰਪਾਨ ਭੇਟ ਕਰਕੇ ਮੇਅਰ ਜੌਨਾਥਨ ਕੋਟੇ ਦਾ ਸਨਮਾਨ ਕੀਤਾ। ਇਸ ਮੌਕੇ ਸਰੀ-ਗਰੀਨ ਟਿੰਬਰਜ਼ ਤੋਂ ਐਮਐਲਏ ਰਚਨਾ ਸਿੰਘ ਵੀ ਮੌਜੂਦ ਸਨ, ਜਿਨ•ਾਂ ਦੇ ਚੋਣ ਦਫ਼ਤਰ ਵਿੱਚ ਪਿਛਲੇ ਸਾਲ ਮੇਵਾ ਸਿੰਘ ਦੀ ਆਦਮਕੱਦ ਤਸਵੀਰ ਦਾ ਲਾਈ ਗਈ ਸੀ। ਈਸਟ ਇੰਡੀਆ ਡਿਫੈਂਸ ਕਮੇਟੀ ਦੇ ਮੈਂਬਰ ਵੀ ਇਸ ਮੌਕੇ ਮੌਜੂਦ ਸਨ, ਜਿਨ•ਾਂ ਨੇ ਮੇਵਾ ਸਿੰਘ ਨੂੰ ਇੱਕ ਹੀਰੋ ਵਜੋਂ ਮਾਨਤਾ ਦੇਣ ਦੀ ਪਟੀਸ਼ਨ ਦਾਖ਼ਲ ਕੀਤੀ ਸੀ। ਇਨ•ਾਂ ਤੋਂ ਬਿਨਾਂ ਥੀਏਟਰ ਰਾਹੀਂ ਮੇਵਾ ਸਿੰਘ ਬਾਰੇ ਜਾਗਰੂਕਤਾ ਫੈਲਾਉਣ ਵਾਲੇ ਪਲੇਅਰਾਈਟਰ ਪਨੀਤ ਸਿੰਘ ਵੀ ਸਨਮਾਨ ਸਮਾਗਮ ਵਿੱਚ ਸ਼ਾਮਲ ਹੋਏ