ਪਠਾਨਕੋਟ ਦਾ ਰਾਕੇਸ਼ ਵੀ ਡੇਢ ਕਰੋੜ ਦਾ ਮਾਲਕ ਬਣਿਆ

ਮੋਗਾ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਮੋਗਾ ਜ਼ਿਲ•ੇ ਦੇ ਪਿੰਡ ਚੀਮਾ ਦਾ ਵਸਨੀਕ ਹਰਵਿੰਦਰ ਸਿੰਘ ਅਤੇ ਪਠਾਨਕੋਟ ਦਾ ਰਾਕੇਸ਼ ਰਾਤੋ-ਰਾਤ ਕਰੋੜਪਤੀ ਬਣ ਗਏ। ਪੰਜਾਬ ਸਰਕਾਰ ਦੇ ਲੋਹੜੀ ਬੰਪਰ ਦੇ ਪਹਿਲੇ ਦੋ ਇਨਾਮ ਹਰਵਿੰਦਰ ਅਤੇ ਰਾਕੇਸ਼ ਦੇ ਨਾਂ ਰਹੇ। ਸੇਲਜ਼ਮੈਨ ਵਜੋਂ ਕੰਮ ਕਰਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਲਾਟਰੀ ਨਿਕਲਣ ਦੀ ਖ਼ਬਰ ਮਿਲਣ ਮਗਰੋਂ ਇਕ ਵਾਰ ਤਾਂ ਉਹ ਸੁੰਨ ਹੋ ਗਿਆ ਪਰ ਫਿਰ ਆਪਣੇ ਆਪ ਨੂੰ ਸੰਭਾਲਿਆ ਅਤੇ ਪਰਵਾਰਕ ਮੈਂਬਰਾਂ ਨਾਲ ਖ਼ੁਸ਼ੀ ਸਾਂਝੀ ਕੀਤੀ। ਹਰਵਿੰਦਰ ਸਿੰਘ ਡੇਢ ਕਰੋੜ ਰੁਪਏ ਦੀ ਇਨਾਮੀ ਰਕਮ ਨਾਲ ਕਈ ਕੰਮ ਪੂਰੇ ਕਰਨਾ ਚਾਹੁੰਦਾ ਹੈ। ਪੰਜ ਭੈਣ-ਭਰਾਵਾਂ ਵਿਚ ਸਭ ਤੋਂ ਛੋਟੇ ਹਰਵਿੰਦਰ ਸਿੰਘ ਨੇ ਕਿਹਾ ਕਿ ਪ੍ਰਮਾਤਮਾ ਨੇ ਉਸ ਨੂੰ ਆਪਣੇ ਮਾਤਾ-ਪਿਤਾ ਦੀ ਹਰ ਜ਼ਰੂਰਤ ਪੂਰੀ ਕਰਨ ਦੇ ਸਮਰੱਥ ਬਣਾ ਦਿਤਾ ਹੈ। ਉਧਰ ਪਠਾਨਕੋਟ ਦੇ ਨਹਿਰੂ ਨਗਰ ਵਾਸੀ ਰਾਕੇਸ਼ ਨੇ ਦੱਸਿਆ ਕਿ ਉਸ ਨੇ ਜ਼ਿੰਦਗੀ ਵਿਚ ਪਹਿਲਾਂ ਕਦੇ ਵੀ ਲਾਟਰੀ ਨਹੀਂ ਖਰੀਦੀ ਸੀ ਪਰ ਇਸ ਵਾਰ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ। ਰਾਕੇਸ਼ ਆੜ•ਤ ਦਾ ਕੰਮ ਕਰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.