16 ਸੈਂਟੀਮੀਟਰ ਬਰਫ਼ ਡਿੱਗੀ, ਸੜਕਾਂ 'ਤੇ 250 ਤੋਂ ਵੱਧ ਹਾਦਸੇ

ਟੋਰਾਂਟੋ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਨਿਊ ਫ਼ਾਊਂਡਲੈਂਡ ਸੂਬੇ ਵਿਚ ਆਏ ਤੂਫ਼ਾਨ ਦੌਰਾਨ 12 ਫੁੱਟ ਤੱਕ ਹੋਈ ਬਰਫ਼ਬਾਰੀ ਮਗਰੋਂ ਟੋਰਾਂਟੋ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ 16 ਸੈਂਟੀਮੀਟਰ ਬਰਫ਼ ਡਿੱਗਣ ਦੀ ਖ਼ਬਰ ਹੈ। ਮੌਸਮ ਵਿਭਾਗ ਮੁਤਾਬਕ ਬਰਫ਼ਬਾਰੀ ਨੇ 1987 ਦਾ ਰਿਕਾਰਡ ਤੋੜ ਦਿਤਾ ਜਦਕਿ ਖ਼ਰਾਬ ਮੌਸਮ ਕਾਰਨ ਜੀ.ਟੀ.ਏ. ਦੀਆਂ ਸੜਕਾਂ 'ਤੇ 250 ਹਾਦਸੇ ਵਾਪਰੇ ਅਤੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ ਕਈ ਉਡਾਣਾਂ ਰੱਦ ਕਰਨੀਆਂ ਪਈਆਂ। ਮੌਸਮ ਵਿਭਾਗ ਨੇ ਹੋਰ ਬਰਫ਼ ਪੈਣ ਦੀ ਚਿਤਾਵਨੀ ਵਾਪਸ ਲੈਂਦਿਆਂ ਕਿਹਾ ਕਿ ਐਤਵਾਰ ਨੂੰ ਤਾਪਮਾਨ ਮਨਫ਼ੀ 8 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.