ਟੀ.ਈ.ਟੀ. ਦੌਰਾਨ ਫ਼ਰੀਦਕੋਟ ਵਿਖੇ ਸਾਹਮਣੇ ਆਇਆ ਮਾਮਲਾ

ਫ਼ਰੀਦਕੋਟ, 19 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਟੀਚਰ ਐਲਿਜੀਬਿਲਟੀ ਟੈਸਟ ਦੌਰਾਨ ਅੱਜ ਫ਼ਰੀਦਕੋਟ ਦੇ ਨਿਊ ਸੀਨੀਅਰ ਸੈਕੰਡਰੀ ਸਕੂਲ ਵਿਚ ਬਣੇ ਪ੍ਰੀਖਿਆ ਕੇਂਦਰ ਵਿਚ ਇਕ ਕੁੜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜੋ ਕਿਸੇ ਹੋਰ ਦੀ ਥਾਂ ਪ੍ਰੀਖਿਆ ਦੇਣ ਪੁੱਜੀ ਸੀ। ਦੱਸਿਆ ਜਾ ਰਿਹਾ ਹੈ ਕਿ ਨਨਾਣ ਦੀ ਥਾਂ ਭਰਜਾਈ ਪ੍ਰੀਖਿਆ ਦੇਣ ਪੁੱਜੀ ਸੀ ਪਰ ਫੜੀ ਗਈ। ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਹਰਜੀਤ ਸਿੰਘ ਨੇ ਦੱਸਿਆ ਕਿ ਅਸਲ ਉਮੀਦਵਾਰ ਹਰਸ਼ਦੀਪ ਕੌਰ ਵਾਸੀ ਅੰਮ੍ਰਿਤਸਰ ਦੀ ਬਜਾਏ ਮੰਡੀ ਲਾਧੂਕਾ, ਜ਼ਿਲ•ਾ ਫ਼ਾਜ਼ਿਲਕਾ ਦੀ ਨਵਦੀਪ ਕੌਰ ਨੂੰ ਪ੍ਰੀਖਿਆ ਦਿੰਦੇ ਫੜਿਆ ਗਿਆ। ਮਾਮਲਾ ਪੁਲਿਸ ਨੂੰ ਸੌਂਪ ਦਿਤਾ ਗਿਆ ਹੈ ਅਤੇ ਨਵਦੀਪ ਕੌਰ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.