ਦੋਵਾਂ ਪਤਨੀਆਂ ਨੇ ਪਤੀ ਨੂੰ ਇੱਕ ਦਿਨ ਦੀ ਛੁੱਟੀ ਵੀ ਦਿੱਤੀ
ਰਾਂਚੀ, 20 ਜਨਵਰੀ, ਹ.ਬ. :  ਸਦਰ ਥਾਣੇ ਵਿਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਦੋ ਪਤਨੀਆਂ ਨੇ ਇੱਕ ਵਿਅਕਤੀ ਦੇ ਨਾਲ ਰਹਿਣ ਦੇ ਲਈ ਉਸ ਦਾ ਬਟਵਾਰਾ ਕੀਤਾ ਹੈ। ਪਤੀ ਦੇ ਨਾਲ ਹਫਤੇ ਵਿਚ 3-3 ਦਿਨ ਦੋਵਾਂ ਦੇ ਨਾਲ ਰਹਿਣ 'ਤੇ ਸਹਿਮਤੀ ਜਤਾਈ। ਦੋਵੇਂ ਔਰਤਾਂ ਨੇ ਪਤੀ ਨੂੰ ਇੱਕ ਦਿਨ ਦੀ ਛੁੱਟੀ ਵੀ ਦਿੱਤੀ।
ਦਰਅਸਲ, ਦੂਜੀ ਪਤਨੀ ਥਾਣੇ ਪਹੁੰਚੀ ਅਤੇ ਸ਼ਿਕਾਇਤ ਕੀਤੀ ਕਿ ਇਕਰਾਰਾਮੇ ਨੂੰ ਤੋੜਦੇ ਹੋਏ ਪੰਜ ਦਿਨ ਤੋਂ ਉਸ ਦਾ ਪਤੀ ਘਰ ਨਹਂੀਂ ਆਇਆ ਹੈ। ਉਹ ਅਪਣੀ ਪਹਿਲੀ ਪਤਨੀ ਦੇ ਨਾਲ ਰਹਿਣ ਲੱਗਾ ਹੈ। ਹੁਣ ਪਹਿਲੀ ਪਤਨੀ ਦੇ ਨਾਲ ਗਏ ਰਾਜੇਸ਼ ਦੀ ਵਾਪਸੀ ਨਹੀ ਹੋਣ ਕਾਰਨ ਦੂਜੀ ਪ੍ਰੇਸ਼ਾਨ ਸੀ। ਦੂਜੀ ਪਤਨੀ ਨੇ ਥਾਣੇ ਵਿਚ ਜਾ ਕੇ ਇਸ ਦੀ ਸ਼ਿਕਾਇਤ ਕੀਤੀ। ਇਸ ਚੱਕਰ ਵਿਚ ਪੁਲਿਸ ਵੀ ਪ੍ਰੇਸ਼ਾਨੀ ਵਿਚ ਪੈ ਗਹੀ। ਪੁਲਿਸ ਨੇ ਪਤੀ ਰਾਜੇਸ਼ ਕੁਮਾਰ ਨੂੰ ਥਾਣੇ ਬੁਲਾਇਆ ਅਤੇ ਸਮਝਾਇਆ। ਇਸ ਤੋਂ ਬਾਅਦ ਰਾਜੇਸ਼ ਦੂਜੀ ਪਤਨੀ ਦੇ ਨਾਲ ਚਲਾ ਗਿਆ।
ਪੁਲਿਸ ਦੀ ਮੌਜੂਦਗੀ ਵਿਚ ਇਸ ਤੋਂ ਪਹਿਲਾਂ ਵੀ ਦੋਵੇਂ ਔਰਤਾਂ ਨੇ ਸਮਝੌਤਾ ਕੀਤਾ ਸੀ। ਇਹ ਸਹਿਮਤੀ ਬਣੀ ਸੀ ਕਿ ਦੋਵਾਂ ਦੇ ਲਈ  ਪਤੀ ਦੇ ਨਾਲ ਰਹਿਣ ਦੇ ਲਈ ਵੰਡ ਹੋਵੇਗੀ। ਹਫ਼ਤੇ ਵਿਚ ਤਿੰਨ ਦਿਨ ਪਹਿਲੀ ਪਤਨੀ ਅਤੇ ਤਿੰਨ ਦਿਨ ਦੂਜੀ ਪਤਨੀ ਦੇ ਨਾਲ ਰਹੇਗਾ। ਇੱਕ ਦਿਨ ਅਪਣਾ ਕੰਮ ਕਰੇਗਾ ਪਰ ਪਤੀ ਜਦ ਪੰਜ ਦਿਨ ਤੱਕ ਇੱਕ ਪਤਨੀ ਦੇ ਨਾਲ ਰਹਿ ਗਿਆ ਤਾਂ ਦੂਜੀ ਨੂੰ  ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰਨੀ ਪਈ।

ਹੋਰ ਖਬਰਾਂ »

ਹਮਦਰਦ ਟੀ.ਵੀ.