ਪੁਲਿਸ ਨੇ ਇਰਾਦਾ ਕਤਲ ਦਾ ਕੇਸ ਕੀਤਾ ਦਰਜ
ਮੋਹਾਲੀ, 20 ਜਨਵਰੀ, ਹ.ਬ. :  'ਸਿੰਘਮ' ਨਾਂ ਤੋਂ ਮਸ਼ਹੂਰ ਪੰਜਾਬ ਪੁਲਿਸ ਦੇ ਡੀਐਸਪੀ ਅਤੇ ਉਨ੍ਹਾਂ ਦੀ ਪਤਨੀ ਵਿਚ ਰਾਤ ਵੇਲੇ ਚੰਡੀਗੜ੍ਹ ਦੇ ਇੱਕ ਡਿਸਕ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ । ਇਸ ਦੌਰਾਨ ਦੋਵਾਂ ਵਿਚ ਬਹਿਸਬਾਜ਼ੀ ਅਤੇ ਧੱਕਾਮੁੱਕੀ ਹੋਈ।
ਇਸ ਤੋਂ ਬਾਅਦ ਦੋਵੇਂ ਮੋਹਾਲੀ ਦੇ ਸੈਕਟਰ 68 ਘਰ ਪਹੁੰਚ ਗਏ। ਪਤਨੀ ਦਾ ਦੋਸ਼ ਹੈ ਕਿ ਘਰ ਪਹੁੰਚ ਕੇ ਪਤੀ ਨੇ ਉਸ ਨਾਲ ਮਾਰਕੁੱਟ ਕੀਤੀ ਅਤੇ ਗੋਲੀ ਚਲਾ ਦਿੱਤੀ।
ਪਤਨੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਡੀਐਸਪੀ ਅਤੁਲ ਸੋਨੀ ਖ਼ਿਲਾਫ਼ ਫੇਜ਼ 8 ਥਾਣੇ ਵਿਚ ਕੇਸ ਦਰਜ ਕੀਤਾ ਹੈ। ਮੁਲਜ਼ਮ ਚੰਡੀਗੜ੍ਹ ਵਿਚ ਡੀਐਸਪੀ ਦੇ ਅਹੁਦੇ 'ਤੇ ਤੈਨਾਤ ਹੈ। ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ।
ਡੀਐਸਪੀ ਦੀ ਪਤਨੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਉਨ੍ਹਾਂ ਦੇ ਘਰ ਗਈ। ਪੁਲਿਸ ਨੇ ਜਾਂਚ ਦੌਰਾਨ ਘਰ ਤੋਂÎ ਇੱਕ ਗੋਲੀ ਦਾ ਖੋਲ ਵੀ ਬਰਾਮਦ ਕੀਤਾ। ਕਮਰੇ ਦਾ ਸਮਾਨ ਵੀ ਬਿਖਰਿਆ ਪਿਆ ਮਿਲਿਆ। ਫੇਜ਼ 8 ਥਾਣਾ ਪੁਲਿਸ ਨੇ ਵਾਰਦਾਤ ਵਾਲੀ ਥਾਂ ਦਾ ਨਿਰੀਖਣ ਕਰਨ, ਗੋਲੀ ਦੇ  ਖੋਲ ਪਾਏ ਜਾਣ ਅਤੇ ਸੁਨੀਤਾ ਦੁਆਰਾ ਕੀਤੀ ਗਈ ਸ਼ਿਕਾਇਤ 'ਤੇ ਜਾਂਚ ਕਰਨ ਤੋਂ ਬਾਅਦ ਕੇਸ ਦਰਜ ਕਰ ਲਿਆ। ਹਾਲਾਂਕਿ ਮੁਲਜ਼ਮ ਡੀਐਸਪੀ ਨਾਲ ਫੋਨ 'ਤੇ ਸੰਪਰਕ ਨਹੀਂ ਹੋ ਸਕਿਆ।
ਸ਼ਨਿੱਚਰਵਾਰ ਰਾਤ ਡੀਐਸਪੀ ਅਤੁਲੀ ਸੋਨੀ ਅਪਣੀ ਪਤਨੀ ਸੁਨੀਤਾ ਸੋਨੀ ਅਤੇ ਚੰਡੀਗੜ੍ਹ ਪੁਲਿਸ ਵਿਚ ਤੈਨਾਤ ਅਪਣੇ ਇੱਕ ਇੰਸਪੈਕਟਰ ਦੋਸਤ ਦੇ ਨਾਲ ਸੈਕਟਰ 26 ਸਥਿਤ ਡਿਸਕ ਵਿਚ ਸੀ।  ਇਸ ਦੌਰਾਨ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚ ਬਹਿਸ ਹੋ ਗਈ। ਮਾਮਲਾ ਕਾਫੀ ਵਧਣ 'ਤੇ ਸੈਕਟਰ 26 ਥਾਣੇ ਦੀ ਪੁਲਿਸ ਵੀ ਮੌਕੇ 'ਤੇ ਪਹੁੰਚੀ ਸੀ। ਹਾਲਾਂਕਿ ਇਸ ਦੌਰਾਨ ਦੋਵਾਂ ਵਿਚੋਂ ਕਿਸੇ ਨੇ ਵੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਸੀ।
ਇਹ ਵੀ ਪਤਾ ਚਲਿਆ ਹੈ ਕਿ ਡੀਐਸਪੀ ਅਤੁਲ ਸੋਨੀਆ ਅਤੇ ਉਨ੍ਹਾਂ ਦੇ ਪਤਨੀ ਵਿਚਕਾਰ ਕਾਫੀ ਸਮੇਂ ਤੋਂ ਝਗੜਾ ਚਲਦਾ ਆ ਰਿਹਾ ਹੈ।  ਦੱਸ ਦੇਈਏ ਕਿ ਡੀਐਸਪੀ ਅਤੁਲ ਸੋਨੀ  ਸਿੰਘਮ ਦੇ ਨਾਂ ਤੋਂ ਮਸ਼ਹੂਰ ਹੈ । ਇਸ ਤੋਂ ਇਲਾਵਾ ਉਹ ਫ਼ਿਲਮਾਂ ਵਿਚ ਵੀ ਕੰਮ ਕਰ ਚੁੱਕੇ ਹਨ। ਅਤੁਲ ਸੋਨੀ ਅਪਣੀ ਫਿਟਨੈਸ ਨੂੰ ਲੈ ਕੇ ਕਾਫੀ ਮਸ਼ਹੂਰ ਹਨ, ਉਹ ਕਈ ਕਈ ਘੰਟੇ ਜਿੰਮ ਵਿਚ ਬਿਤਾਉਂਦੇ ਹਨ। ਉਹ ਛੋਟੇ ਅਤੇ ਵੱਡੇ ਪਰਦੇ 'ਤੇ ਵੀ ਧਮਾਲ ਮਚਾ ਚੁੱਕੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.